ਕਾਲਜ ਜਾਣ ਲਈ ਪੁੱਤ ਨੂੰ ਬਾਈਕ ਨਾ ਲੈ ਕੇ ਦੇ ਸਕਿਆ ਗ਼ਰੀਬ ਪਿਤਾ, ਉਹ ਹੋਇਆ ਜੋ ਸੋਚਿਆ ਨਾ ਸੀ
Sunday, Jul 02, 2023 - 06:43 PM (IST)
ਲੁਧਿਆਣਾ (ਬੇਰੀ) : ਬੀ. ਏ. ਕਰ ਰਹੇ ਵਿਦਿਆਰਥੀ ਨੇ ਕਾਲਜ ਜਾਣ ਲਈ ਪਿਤਾ ਤੋਂ ਬਾਈਕ ਮੰਗੀ ਪਰ ਪਿਤਾ ਗਰੀਬ ਸੀ। ਇਸ ਲਈ ਪਿਤਾ ਨੇ ਬਾਈਕ ਲੈ ਕੇ ਦੇਣ ਤੋਂ ਅਸਮਰੱਥਾ ਜਤਾਉਂਦੇ ਕਿਹਾ ਕਿ ਉਹ ਨਹੀਂ ਲੈ ਕੇ ਦੇ ਸਕਦਾ। ਇਸ ਗੱਲ ਤੋਂ ਗੁੱਸੇ ’ਚ ਆਇਆ ਨੌਜਵਾਨ ਆਪਣੇ ਕਮਰੇ ਵਿਚ ਗਿਆ ਤੇ ਮਫਲਰ ਨਾਲ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਮੋਨੂੰ ਹੈ, ਜੋ ਰਾਜੀਵ ਗਾਂਧੀ ਕਾਲੋਨੀ ਵਿਚ ਰਹਿੰਦਾ ਹੈ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾ ਦਿੱਤੀ ਹੈ।
ਇਹ ਵੀ ਪੜ੍ਹੋ : ਇਹ ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਪੰਜਾਬ ਸਰਕਾਰ, ਮੁੱਖ ਮੰਤਰੀ ਨੇ ਪੋਸਟ ਪਾ ਕੇ ਦਿੱਤੀ ਜਾਣਕਾਰੀ
ਜਾਣਕਾਰੀ ਮੁਤਾਬਕ ਮੋਨੂੰ ਸਰਕਾਰੀ ਕਾਲਜ ਵਿਚ ਬੀ. ਏ. ਦਾ ਵਿਦਿਆਰਥੀ ਸੀ। ਉਹ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਕੇ ਰੋਜ਼ਾਨਾ ਆਪਣੇ ਕਾਲਜ ਜਾਂਦਾ ਸੀ ਪਰ ਉਸ ਦੇ ਨਾਲ ਦੇ ਸਾਰੇ ਦੋਸਤ ਮੋਟਰਸਾਈਕਲ ’ਤੇ ਆਉਂਦੇ ਸਨ। ਇਸ ਲਈ ਉਸ ਨੇ ਆਪਣੇ ਪਿਤਾ ਸੁਰੇਸ਼ ਤੋਂ ਬਾਈਕ ਦੀ ਮੰਗ ਕੀਤੀ ਸੀ ਕਿ ਉਹ ਵੀ ਬਾਈਕ ਲੈ ਕੇ ਕਾਲਜ ਜਾਵੇਗਾ ਪਰ ਉਸ ਦੇ ਪਿਤਾ ਸਬਜ਼ੀ ਦੀ ਰੇਹੜੀ ਲਾਉਂਦਾ ਸੀ। ਦੁਪਹਿਰ ਨੂੰ ਉਸ ਦੇ ਪਿਤਾ ਨੇ ਬਾਈਕ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਿਤਾ ਰੇਹੜੀ ਲੈ ਕੇ ਨਿਕਲ ਗਏ ਅਤੇ ਮੋਨੂੰ ਆਪਣੇ ਕਮਰੇ ਵਿਚ ਚਲਾ ਗਿਆ। ਉਸ ਦੀ ਮਾਂ ਰਸੋਈ ਵਿਚ ਖਾਣਾ ਬਣਾ ਰਹੀ ਸੀ। ਖਾਣਾ ਬਣਾਉਣ ਤੋਂ ਬਾਅਦ ਉਸ ਦੀ ਮਾਂ ਖਾਣਾ ਲੈ ਕੇ ਮੋਨੂ ਦੇ ਕਮਰੇ ਵਿਚ ਗਈ ਤਾਂ ਉਸ ਦੇ ਹੋਸ਼ ਉੱਡ ਗਏ। ਅੰਦਰ ਮੋਨੂੰ ਦੀ ਲਾਸ਼ ਲਮਕ ਰਹੀ ਸੀ। ਉਸ ਨੇ ਰੌਲਾ ਪਾ ਕੇ ਲੋਕਾਂ ਨੂੰ ਬੁਲਾਇਆ। ਉਸ ਦੀ ਲਾਸ਼ ਥੱਲੇ ਉਤਾਰੀ। ਉਧਰ, ਪੁਲਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਕੱਲ੍ਹ ਤੋਂ ਬਦਲ ਜਾਣਗੇ ਇਹ ਨਿਯਮ, ਸਖ਼ਤੀ ਦੇ ਨਾਲ ਹੋਣਗੇ ਭਾਰੀ ਜੁਰਮਾਨੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani