ਲੁਧਿਆਣਾ 'ਚ ਗੰਡਾਸੇ-ਦਾਤਰਾਂ ਨਾਲ ਵੱਢਿਆ ਨੌਜਵਾਨ, ਖੂਨ ਦੀਆਂ ਵਗਦੀਆਂ ਧਾਰਾਂ ਦੇਖ ਕੰਬੀ ਲੋਕਾਂ ਦੀ ਰੂਹ

08/26/2020 9:24:40 AM

ਲੁਧਿਆਣਾ (ਜ.ਬ.) : ਕੁੱਟਮਾਰ ਦੇ ਕੇਸ 'ਚ ਕ੍ਰਾਸ ਪਰਚਾ ਦਰਜ ਕਰਵਾਉਣਾ 36 ਸਾਲਾ ਇਕ ਨੌਜਵਾਨ ਦੀ ਜਾਨ ’ਤੇ ਇਸ ਕਦਰ ਭਾਰੀ ਪੈ ਗਿਆ ਕਿ ਇਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਵੱਢ ਸੁੱਟਿਆ। ਇਸ ਸਮੇਂ ਉਕਤ ਨੌਜਵਾਨ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀ.ਐੱਮ. ਸੀ.) ਸਥਿਤ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਸ ਨੇ ਇਕ ਜੋੜੇ ਸਮੇਤ 12 ਵਿਅਕਤੀਆਂ ਖਿਲਾਫ਼ ਕਤਲ ਦੇ ਯਤਨ ਦਾ ਪਰਚਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਘਟਨਾ ਹੈਬੋਵਾਲ ਇਲਾਕੇ ਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਭਖਵੇਂ ਮਸਲੇ ਵਿਧਾਨ ਸਭਾ 'ਚ ਚੁੱਕੇਗੀ 'ਆਪ', ਵਿਧਾਇਕਾਂ ਨੇ ਕੀਤੀ ਬੈਠਕ

PunjabKesari

ਪੀੜਤ ਅਰੁਣ ਪਾਸਵਾਨ ਪਿੰਡ ਜੱਸੀਆਂ ਸਿਟੀ ਇਲਾਕੇ 'ਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ, ਜੋ ਕਿ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ। ਬੀਤੇ ਸ਼ਨੀਵਾਰ ਦੀ ਰਾਤ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਕਰੀਬ 8.30 ਵਜੇ ਉਹ ਜੱਸੀਆਂ ਰੋਡ ਦੇ ਗਿਆਨ ਵਿੱਦਿਆ ਮੰਦਰ ਸਕੂਲ ਕੋਲ ਪੁੱਜਾ ਤਾਂ ਇਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ, ਜੋ ਕਿ ਦਾਤਰ, ਗੰਡਾਸੇ, ਤਲਵਾਰ ਆਦਿ ਹਥਿਆਰਾਂ ਨਾਲ ਲੈਸ ਸਨ। ਇਹ ਦੇਖ ਕੇ ਅਰੁਣ ਘਬਰਾ ਗਿਆ ਅਤੇ ਮੋਟਰਸਾਈਕਲ ਛੱਡ ਕੇ ਭੱਜਣ ਲੱਗਾ ਤਾਂ ਹਮਲਾਵਰ ਉਸ ’ਤੇ ਟੁੱਟ ਪਏ ਅਤੇ ਅੰਨ੍ਹੇਵਾਹ ਵਾਰ ਕਰ ਕੇ ਉਸ ਦੇ ਹੱਥ-ਪੈਰ ਵੱਢ ਦਿੱਤੇ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਵਾਰ ਆਨਲਾਈਨ ਹੋਵੇਗੀ 'ਝੋਨੇ' ਦੀ ਖਰੀਦ ਪ੍ਰਕਿਰਿਆ, ਸਰਕਾਰ ਵੱਲੋਂ ਨਵੀਂ ਨੀਤੀ ਦਾ ਐਲਾਨ

PunjabKesari

ਇੰਨਾ ਹੀ ਨਹੀਂ, ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਸਿਰ ’ਤੇ ਵੀ ਕਈ ਵਾਰ ਕੀਤੇ। ਖੂਨ ਨਾਲ ਲੱਥਪਥ ਅਰੁਣ ਬੇਹੋਸ਼ ਹੋ ਕੇ ਡਿੱਗ ਪਿਆ। ਬਾਵਜੂਦ ਇਸ ਦੇ ਹਮਲਾਵਰ ਉਸ ’ਤੇ ਵਾਰ ਕਰਦੇ ਰਹੇ ਅਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਮੌਕੇ ਤੋਂ ਭੱਜ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਘਟਨਾ ਦੀ ਜਾਣਕਾਰੀ ਅਰੁਣ ਦੇ ਪਰਿਵਾਰ ਅਤੇ ਪੁਲਸ ਨੂੰ ਦਿੱਤੀ। ਪਿੰਡ ਦੇ ਕੁੱਝ ਲੋਕਾਂ ਨੂੰ ਨਾਲ ਲੈ ਕੇ ਅਰੁਣ ਦਾ ਭਰਾ ਚੰਦਨ ਪਾਸਵਾਨ ਜੋ ਕਿ ਕੁਝ ਦਿਨ ਪਹਿਲਾਂ ਹੀ ਪਿੰਡੋਂ ਇੱਥੇ ਆਇਆ ਹੈ, ਮੌਕੇ ’ਤੇ ਪੁੱਜਾ, ਜਿਸ ਨੇ ਅਰੁਣ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ : ਹੁਣ ਗਾਵਾਂ-ਮੱਝਾਂ ਤੇ ਬੱਕਰੀਆਂ ਦਾ ਵੀ ਬਣੇਗਾ 'ਆਧਾਰ ਕਾਰਡ', ਚੰਡੀਗੜ੍ਹ ਕਰੇਗਾ ਸ਼ੁਰੂਆਤ

ਅਰੁਣ ਦੇ ਦੋਸਤ ਸੰਜੇ ਨੇ ਦੱਸਿਆ ਕਿ ਜਾਣਕਾਰੀ ਮਿਲਣ ’ਤੇ ਜਦੋਂ ਉਹ ਘਟਨਾ ਸਥਾਨ ’ਤੇ ਪੁੱਜਾ ਤਾਂ ਅਰੁਣ ਦੀ ਹਾਲਤ ਦੇਖ ਕੇ ਉਸ ਦਾ ਦਿਲ ਕੰਬ ਗਿਆ। ਅਰੁਣ ਨੂੰ ਬੜੇ ਜ਼ਾਲਮਾਨਾ ਤਰੀਕੇ ਨਾਲ ਵੱਢਿਆ ਗਿਆ। ਉਸ ਦੇ ਸਿਰ, ਹੱਥ, ਪੈਰ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ’ਤੇ ਵੱਡੇ-ਵੱਡੇ ਕੱਟ ਸਨ, ਜਿਨ੍ਹਾਂ ਤੋਂ ਖੂਨ ਦੀਆਂ ਧਾਰਾਂ ਵਹਿ ਰਹੀਆਂ ਸਨ। ਉਸ ਨੇ ਦੱਸਿਆ ਕਿ ਮੌਕੇ ’ਤੇ ਕੁਝ ਹਥਿਆਰ ਵੀ ਪਏ ਹੋਏ ਸਨ, ਜਿਨ੍ਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ। ਚੰਦਨ ਨੇ ਦੱਸਿਆ ਕਿ 2 ਦਿਨ ਤੱਕ ਅਰੁਣ ਬੇਹੋਸ਼ ਰਿਹਾ ਅਤੇ ਫਿਰ ਹੋਸ਼ ਆਉਣ ’ਤੇ ਪੁਲਸ ਨੇ ਅਰੁਣ ਦੇ ਬਿਆਨ ਲਏ।

PunjabKesari

ਅਰੁਣ ਦੀ ਹਾਲਤ ਅਜੇ ਵੀ ਚਿੰਤਾਚਨਕ ਬਣੀ ਹੋਈ ਹੈ। ਉਸ ਦਾ ਆਪਰੇਸ਼ਨ ਚੱਲ ਰਿਹਾ ਹੈ ਅਤੇ ਖੂਨ ਚੜ੍ਹਾਇਆ ਜਾ ਰਿਹਾ ਹੈ। ਕਈ ਹੋਰ ਵੀ ਆਪਰੇਸ਼ਨ ਹੋਣ ਵਾਲੇ ਹਨ। ਥਾਣਾ ਮੁਖੀ ਸਬ-ਇੰਸਪੈਕਟਰ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਅਰੁਣ ਦੀ ਸ਼ਿਕਾਇਤ ’ਤੇ ਮਮਤਾ, ਮਮਤਾ ਦੇ ਪਤੀ ਨਿੱਕੀ, ਸੁਰਜੀਤ ਸਿੰਘ ਉਰਫ਼ ਛੱਬੀ, ਬਲਵਿੰਦਰ, ਲਵਪ੍ਰੀਤ ਸ਼ਰਮਾ ਉਰਫ਼ ਲਵੀ, ਸੂਰਜਪਾਲ ਉਰਫ ਸ਼ੁਗਨ, ਕਿਸ਼ਨ ਦੇਵ ਉਰਫ਼ ਸੋਨੂ, ਰਵੀ ਟਾਈਟ ਅਤੇ ਇਨ੍ਹਾਂ ਦੇ 4 ਅਣਪਛਾਤੇ ਸਾਥੀਆਂ ’ਤੇ ਕਤਲ ਦੇ ਯਤਨ ਦੀ ਧਾਰਾ-307 ਸਮੇਤ ਹੋਰਨਾ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੰਜੇ ਦਾ ਦੋਸ਼ ਹੈ ਕਿ 5 ਮਹੀਨੇ ਪਹਿਲਾਂ ਜਗਤਪੁਰੀ ਚੌਂਕੀ ਪੁਲਸ ਨੇ ਮੁਲਜ਼ਮ ਧਿਰ ਦੇ ਪ੍ਰਭਾਵ 'ਚ ਆ ਕੇ ਕੁੱਟਮਾਰ ਦਾ ਝੂਠਾ ਕੇਸ ਦਰਜ ਕਰ ਲਿਆ ਸੀ, ਜਦੋਂ ਕਿ ਹਕੀਕਤ 'ਚ ਹਮਲਾ ਅਰੁਣ ’ਤੇ ਹੋਇਆ ਸੀ। ਬੇਕਸੂਰ ਹੋਣ ਦੇ ਬਾਵਜੂਦ ਪੁਲਸ ਦੇ ਕਿਸੇ ਵੀ ਅਧਿਕਾਰੀ ਨੇ ਅਰੁਣ ਦੀ ਗੱਲ ਨਹੀਂ ਸੁਣੀ ਅਤੇ ਉਹ ਇਨਸਾਫ ਲਈ ਦਰ-ਦਰ ਠੋਕਰਾਂ ਖਾਂਦਾ ਰਿਹਾ।

ਥੱਕ-ਹਾਰ ਕੇ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਸ ਤੋਂ ਬਾਅਦ 17 ਅਗਸਤ ਨੂੰ ਪੁਲਸ ਨੇ ਅਰੁਣ ਦੀ ਸ਼ਿਕਾਇਤ ’ਤੇ ਮਮਤਾ, ਮਮਤਾ ਦੇ ਪਤੀ ਨਿੱਕੀ, ਮਮਤਾ ਦੇ ਦੋਵੇਂ ਭਰਾ ਵਿਨੋਦ, ਪਵਨ, ਸੁਰਜੀਤ ਸਿੰਘ ਉਰਫ ਛੱਬੀ ਅਤੇ 8 ਅਣਪਛਾਤੇ ਵਿਅਕਤੀਆਂ ’ਤੇ ਕ੍ਰਾਸ ਕੇਸ ਦਰਜ ਕੀਤਾ, ਜਦੋਂ ਕਿ ਇਸ ਤੋਂ ਪਹਿਲਾਂ ਵਿਨੋਦ ਦੀ ਸ਼ਿਕਾਇਤ ’ਤੇ ਅਰੁਣ ਖਿਲਾਫ਼ ਪਰਚਾ ਦਰਜ ਹੋਇਆ ਸੀ। ਕ੍ਰਾਸ ਪਰਚਾ ਦਰਜ ਹੋਣ ’ਤੇ ਮੁਲਜ਼ਮ ਭੜਕ ਉੱਠੇ ਅਤੇ ਉਨ੍ਹਾਂ ਨੇ ਯੋਜਨਾਬੱਧ ਤਰੀਕੇ ਨਾਲ ਅਰੁਣ ’ਤੇ ਕਾਤਲਾਨਾ ਹਮਲਾ ਕਰ ਦਿੱਤਾ।


 


Babita

Content Editor

Related News