ਚੰਡੀਗੜ੍ਹ 'ਚ ਨੌਜਵਾਨ 'ਤੇ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਹਮਲਾ, ਵਾਰਦਾਤ ਦੀਆਂ ਤਸਵੀਰਾਂ ਕੱਢ ਦੇਣਗੀਆਂ ਤ੍ਰਾਹ

Thursday, Oct 01, 2020 - 04:13 PM (IST)

ਚੰਡੀਗੜ੍ਹ 'ਚ ਨੌਜਵਾਨ 'ਤੇ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਹਮਲਾ, ਵਾਰਦਾਤ ਦੀਆਂ ਤਸਵੀਰਾਂ ਕੱਢ ਦੇਣਗੀਆਂ ਤ੍ਰਾਹ

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੇ ਸੈਕਟਰ-25 'ਚ ਵੀਰਵਾਰ ਨੂੰ ਉਸ ਸਮੇਂ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ, ਜਦੋਂ ਇਕ ਮੁੰਡੇ ਅਤੇ ਕੁੜੀ ਨੇ ਇਕ ਨੌਜਵਾਨ 'ਤੇ ਦਿਨ-ਦਿਹਾੜੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਰੋਡ ਸ਼ੋਅ ਦੌਰਾਨ 'ਸੁਖਬੀਰ' ਦੀ ਕੈਪਟਨ ਨੂੰ ਵੰਗਾਰ, ਕੇਂਦਰ 'ਤੇ ਕੱਢਿਆ ਗੁੱਸਾ

PunjabKesari

ਮੁੰਡੇ-ਕੁੜੀ ਨੇ ਨੌਜਵਾਨ 'ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਚਾਕੂ ਤੇ ਪੱਥਰ ਮਾਰ ਕਤਲ ਕੀਤਾ ਪੇਂਟਰ, ਝਾੜੀਆਂ 'ਚੋਂ ਮਿਲੀ ਸੀ ਖੂਨ ਨਾਲ ਲੱਥਪਥ ਲਾਸ਼

PunjabKesari

ਇਸ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਂ ਹੋਏ ਨੌਜਵਾਨ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਨੌਜਵਾਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ।

ਇਹ ਵੀ ਪੜ੍ਹੋ : ਹਾਥਰਸ ਗੈਂਗਰੇਪ ਪੀੜਤਾ ਦੀ ਵਾਇਰਲ ਤਸਵੀਰ ਦਾ ਜਾਣੋ ਕੀ ਹੈ ਅਸਲ ਸੱਚ

PunjabKesari

ਫਿਲਹਾਲ ਮੁੰਡੇ ਅਤੇ ਕੁੜੀ ਨੇ ਅਜਿਹਾ ਕਿਉਂ ਕੀਤਾ, ਇਸ ਗੱਲ ਦਾ ਪਤਾ ਅਜੇ ਨਹੀਂ ਲੱਗ ਸਕਿਆ ਹੈ।  ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

PunjabKesari


 


author

Babita

Content Editor

Related News