ਚਾਕੂ ਲੈ ਕੇ ਘੁੰਮ ਰਿਹਾ ਨੌਜਵਾਨ ਕਾਬੂ
Monday, Oct 09, 2023 - 04:42 PM (IST)
ਚੰਡੀਗੜ੍ਹ (ਸੁਸ਼ੀਲ) : ਪੁਲਸ ਨੇ ਵਿਕਾਸ ਨਗਰ ਲਾਈਟ ਪੁਆਇੰਟ ਨੇੜੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਨੌਜਵਾਨ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਆਸ਼ੂ ਵਾਸੀ ਸੈਕਟਰ-17 ਪੰਚਕੂਲਾ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਚਾਕੂ ਬਰਾਮਦ ਹੋਇਆ। ਥਾਣਾ ਮੌਲੀਜਾਗਰਾਂ ਦੀ ਪੁਲਸ ਨੇ ਚਾਕੂ ਕਬਜ਼ੇ ਵਿਚ ਲੈ ਕੇ ਆਸ਼ੂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਮੌਲੀਜਾਗਰਾਂ ਥਾਣਾ ਇੰਚਾਰਜ ਸਤਨਾਮ ਦੀ ਅਗਵਾਈ ਹੇਠ ਪੁਲਸ ਟੀਮ ਚੋਰੀਆਂ ਅਤੇ ਝਪਟਮਾਰੀ ਨੂੰ ਰੋਕਣ ਲਈ ਗਸ਼ਤ ਕਰ ਰਹੀ ਸੀ। ਵਿਕਾਸ ਨਗਰ ਲਾਈਟ ਪੁਆਇੰਟ ਨੇੜੇ ਇਕ ਸ਼ੱਕੀ ਨੌਜਵਾਨ ਆਉਂਦਾ ਦੇਖਿਆ। ਜਦੋਂ ਪੁਲਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪਿੱਛੇ ਮੁੜ ਕੇ ਭੱਜਣ ਲੱਗਾ। ਪੁਲਸ ਮੁਲਾਜ਼ਮਾਂ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਇਕ ਚਾਕੂ ਬਰਾਮਦ ਹੋਇਆ।