ਕਰਜ਼ੇ ਦੀ ਮਾਰ ਨਾ ਝੱਲਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Friday, Dec 06, 2019 - 04:35 PM (IST)

ਮਾਲੇਰਕੋਟਲਾ (ਯਾਸੀਨ) : ਨੇੜਲੇ ਪਿੰਡ ਚੱਕ ਸ਼ੇਖੂਪੁਰ ਦੇ 33 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਵੱਲੋਂ ਕਰਜ਼ੇ ਅਤੇ ਆਰਥਿਕ ਤੰਗੀ ਕਾਰਨ ਕੋਈ ਜ਼ਹਿਰੀਲੀ ਚੀਜ਼ ਨਿਗਲ਼ ਕੇ ਖੁਦਕੁਸ਼ੀ ਕਰਨ ਦਾ ਸਮਾਚਰ ਪ੍ਰਾਪਤ ਹੋਇਆ ਹੈ। ਬਲਬੀਰ ਸਿੰਘ ਪਿੰਡ ਚੁੱਕ ਸ਼ੇਖੂਪੁਰ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਬੇਟਾ ਜੋ ਖੇਤੀਬਾੜੀ ਦੇ ਨਾਲ-ਨਾਲ ਮਾਲੇਰਕਟਲਾ ਵਿਖੇ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ ਪਰ ਘਰ ਵਿਚ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿਣ ਲੱਗ ਗਿਆ।ਜਿਸ ਕਰਕੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਪਿਤਾ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਨਵਦੀਪ ਕੌਰ ਤੇ ਦੋ ਬੇਟੇ ਪ੍ਰਭਜੋਤ ਸਿੰਘ ਅਤੇ ਦਮਨਜੋਤ ਸਿੰਘ 'ਤੇ ਪਰਿਵਾਰ ਨੂੰ ਰੋਂਦਾ ਛੱਡ ਗਿਆ ਹੈ।