ਹਲਵਾਈਆਂ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ

05/07/2019 5:13:17 PM

ਅਬੋਹਰ (ਰਹੇਜਾ) - ਅਬੋਹਰ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸ਼ਹਿਰ ਦੇ ਹਿਰਦੇ ਸਥਲ ਵਜੋਂ ਜਾਣੇ ਜਾਂਦੇ ਮੁੱਖ ਬੱਸ ਅੱਡੇ ਇਲਾਕੇ ਦੇ ਸਾਹਮਣੇ ਬਣੇ ਪੁਰਾਣੇ ਵਾਟਰ ਵਕਰਸ ਦੀ ਡਿੱਗੀ 'ਚ ਇਕ ਨੌਜਵਾਨ ਦੀ ਲਾਸ਼ ਤੈਰਦੀ ਹੋਈ ਵੇਖੀ। ਮ੍ਰਿਤਕ ਨੇ ਸਕਾਈ ਕਲਰ ਦੀ ਜੀਂਸ ਅਤੇ ਬਲੈਕ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ। ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲਣ 'ਤੇ ਸ਼ਹਿਰ ਦੀ ਮੋਹਰੀ ਸਮਾਜਸੇਵੀ ਸੰਸਥਾ ਨਰਸੇਵਾ ਨਰਾਇਣ ਸੇਵਾ ਸੰਮਤੀ ਦੇ ਪ੍ਰਧਾਨ ਰਾਜੂ ਚਰਾਇਆ ਦੀ ਅਗਵਾਈ ਹੇਠ ਪੁੱਜੇ ਸੇਵਾਦਾਰਾਂ ਨੇ ਵਾਟਰ ਵਕਰਸ ਦੀ ਡਿੱਗੀ ਤੋਂ ਲਾਸ਼ ਨੂੰ ਬਾਹਰ ਕੱਢ ਲਿਆ। ਸੂਚਨਾ ਮਿਲਣ 'ਤੇ ਨਗਰ ਥਾਣਾ ਦੀ ਪੁਲਸ ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਦੀ ਅਗੁਵਾਈ ਹੇਠ ਪੁੱਜ ਗਈ, ਜਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

PunjabKesari

ਮਾਮਲੇ ਦੀ ਜਾਂਚ ਕਰਦਿਆਂ ਪੁਲਸ ਨੂੰ ਇਕ ਸੁਸਾਈਡ ਨੋਟ ਮਿਲਿਆ, ਜਿਸ 'ਚ ਮ੍ਰਿਤਕ ਦੀ ਪਛਾਣ 37 ਸਾਲਾ ਨੀਰਜ ਨਾਗਪਾਲ ਵਾਸੀ ਗਲੀ ਨੰਬਰ 5, ਪੰਜਪੀਰ ਟਿੱਬਾ ਵਜੋਂ ਹੋਈ ਹੈ। ਮ੍ਰਿਤਕ ਵਲੋਂ ਛੱਡੇ ਗਏ ਕਥਿਤ ਸੁਸਾਈਡ ਨੋਟ 'ਚ ਅਬੋਹਰ ਦੇ ਮਲੋਟ ਚੌਕ ਸਥਿਤ ਡੋਡਾ ਸਵੀਟ ਹਾਊਸ ਦੇ ਸੰਚਾਲਕਾਂ ਸਤੀਸ਼ ਡੋਡਾ ਅਤੇ ਈਸ਼ਾਨ ਡੋਡਾ ਨੂੰ ਮੌਤ ਦਾ ਜ਼ਿੰਮੇਦਾਰ ਦੱਸਦੇ ਹੋਏ ਲਿਖਿਆ ਕਿ ਉਪਰੋਕਤ ਵਿਅਕਤੀਆਂ ਨੇ ਉਸ ਦਾ ਜੀਣਾ ਹਰਾਮ ਕੀਤਾ ਹੋਇਆ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਉਪਰੋਕਤ ਸੁਸਾਈਡ ਨੋਟ ਨੂੰ ਕਬਜ਼ੇ 'ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮ੍ਰਿਤਕ ਦੇ ਰਿਹਾਇਸ਼ੀ ਇਲਾਕੇ 'ਚ ਸੋਗ ਦੀ ਲਹਿਰ ਦੋੜ ਗਈ ।


rajwinder kaur

Content Editor

Related News