ਲੁਧਿਆਣਾ ’ਚ ਬੇਖੌਫ ਅਪਰਾਧੀ, ਅੱਧੀ ਰਾਤ ਨੂੰ ਸ਼ਰੇਆਮ ਚਲਾਈਆਂ ਗੋਲ਼ੀਆਂ

Friday, Jun 04, 2021 - 01:21 PM (IST)

ਲੁਧਿਆਣਾ ’ਚ ਬੇਖੌਫ ਅਪਰਾਧੀ, ਅੱਧੀ ਰਾਤ ਨੂੰ ਸ਼ਰੇਆਮ ਚਲਾਈਆਂ ਗੋਲ਼ੀਆਂ

ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਵਿਚ ਆਏ ਦਿਨ ਗੋਲ਼ੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਜਿੱਥੇ ਦਹਿਸ਼ਤ ਦਾ ਮਾਹੌਲ ਹੈ, ਉਥੇ ਹੀ ਰੋਸ ਵੀ ਪਾਇਆ ਜਾ ਰਿਹਾ ਹੈ। ਭਾਵੇਂ 6 ਜੂਨ ਘੱਲੂਘਾਰਾ ਦਿਵਸ ਨੂੰ ਦੇਖਦੇ ਹੋਏ ਪੁਲਸ ਵੱਲੋਂ ਵੱਡੀ ਅਤੇ ਸਖ਼ਤ ਨਾਕਾਬੰਦੀ ਕੀਤੀ ਜਾ ਰਹੀ ਹੈ ਪਰ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ, ਇਹ ਇਸ ਗੱਲ ਤੋਂ ਪਤਾ ਚੱਲਦਾ ਹੈ ਅਤੇ ਜਿੱਥੇ ਇਕ ਰਾਤ ਪਹਿਲਾਂ ਜਵਾਹਰ ਨਗਰ ਕੈਂਪ ਵਿਚ ਗੋਲੀਬਾਰੀ ਹੋਈ ਹੈ ਅਤੇ ਉਸ ਤੋਂ ਇਕ ਰਾਤ ਬਾਅਦ ਹੀ ਲੁਧਿਆਣਾ ਦੀ ਘੋੜਾ ਕਲੋਨੀ ਵਿਚ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆ ਗਈ। ਇਸ ਤੋਂ ਬਾਅਦ ਪੁਲਸ ਬੇਸ਼ੱਕ ਸਤਰਕ ਨਜ਼ਰ ਆਈ ਅਤੇ ਵਾਰਦਾਤ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ।

ਇਹ ਵੀ ਪੜ੍ਹੋ : ਬਠਿੰਡਾ ’ਚ ਵਾਪਰਿਆ ਵੱਡਾ ਹਾਦਸਾ, ਤਿੰਨ ਭਰਾਵਾਂ ਦੀ ਮੌਤ, ਤਸਵੀਰਾਂ ’ਚ ਦੇਖੋ ਦਿਲ ਕੰਬਾਉਣ ਵਾਲਾ ਮੰਜ਼ਰ

ਇਸਦੇ ਸਬੰਧ ਵਿਚ ਪੁਲਿਸ ਅਧਿਕਾਰੀ ਗੁਰਸ਼ਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਕਰੀਬਨ ਰਾਤ ਸਾਢੇ 12 ਵਜੇ ਦੇ ਕਰੀਬ ਗੋਲ਼ੀਆਂ ਚੱਲਣ ਦੀ ਸੂਚਨਾ ਮਿਲੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ’ਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ’ਤੇ ਅਣਪਛਾਤੇ ਨੌਜਵਾਨਾਂ ਵਲੋਂ ਹਵਾਈ ਫਾਇਰ ਕੀਤੇ ਗਏ ਹਨ ਅਤੇ ਘਟਨਾ ਸਥਾਨ ’ਤੇ ਦੋ ਖੋਲ੍ਹ ਵੀ ਬਰਾਮਦ ਹੋਏ ਹਨ। ਪੁਲਸ ਮੁਤਾਬਕ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਜਾ ਰਹੇ ਹਨ, ਉਸ ਵਿਚ ਤਸਵੀਰਾਂ ਬੇਸ਼ੱਕ ਸਾਫ਼ ਨਹੀਂ ਆਈਆਂ ਪਰ ਹੋਰ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਸ਼ਰਮਨਾਕ ਘਟਨਾ, ਧੀਆਂ ਵਰਗੀ ਨੂੰਹ ਨਾਲ ਸਹੁਰੇ ਨੇ ਟੱਪੀਆਂ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News