ਨਹਾਅ ਕੇ ਵਾਪਸ ਆ ਰਹੇ ਨੌਜਵਾਨ ਦੀ ਖੂਹ ’ਚ ਡਿੱਗਣ ਨਾਲ ਮੌਤ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

Tuesday, Jul 20, 2021 - 01:29 PM (IST)

ਮੌੜ ਮੰਡੀ (ਪ੍ਰਵੀਨ): ਖੇਤਾਂ ’ਚ ਬਣੇ ਖੂਹਾਂ ਦੇ ਆਸੇ-ਪਾਸੇ ਥੜ੍ਹਾ ਨਾ ਬਣਾਏ ਜਾਣ ਦੀ ਅਣਗਹਿਲੀ ਨੇ ਅੱਜ ਫਿਰ ਮੌੜ ਮੰਡੀ ਦੇ ਇਕ ਨੌਜਵਾਨ ਦੀ ਜਾਨ ਲੈ ਲਈ। ਬੀਤੀ ਰਾਤ ਸੌਰਵ ਸ਼ਰਮਾ ਪੁੱਤਰ ਨਿਰਦੋਸ਼ ਸ਼ਰਮਾ ਉਮਰ 23 ਸਾਲ ਦੀ ਗਹਿਰੀ ਪਿੰਡ ਕੋਲ ਬਣੇ ਇਕ ਪੂਲ ’ਚ ਨਹਾਉਣ ਗਿਆ ਸੀ। ਨਹਾਉਣ ਉਪਰੰਤ ਜਦ ਉਹ ਘਰ ਵਾਪਸ ਜਾਣ ਲੱਗਾ ਤਾਂ ਥੋੜੀ ਦੂਰੀ ’ਤੇ ਬਣੇ ਇਕ ਖੂਹ ’ਚ ਡਿੱਗਣ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ। ਇਸ ਦਰਦਨਾਕ ਘਟਨਾ ਨੇ ਪੂਰੀ ਮੰਡੀ ਨੂੰ ਝੰਜੋੜ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ ਸਜਣ ਮਗਰੋਂ ਧਰਮਕੋਟ ਹਲਕੇ ’ਚ ਕਾਂਗਰਸ ਦੇ ਪੱਖ ’ਚ ਝੁੱਲਣ ਲੱਗੀ ਹਨੇਰੀ

ਜਾਣਕਾਰੀ ਅਨੁਸਾਰ ਬੀਤੀ ਸ਼ਾਮ ਸੌਰਵ ਸ਼ਰਮਾ ਆਪਣੇ ਕੁੱਝ ਸਾਥੀਆਂ ਨਾਲ ਲੱਗਦੇ ਇਕ ਪਿੰਡ ਦੇ ਖੇਤਾਂ ’ਚ ਬਣੇ ਪੂਲ ਵਿਚ ਨਹਾਉਣ ਗਿਆ ਸੀ। ਨਹਾਉਣ ਤੋਂ ਬਾਅਦ ਜਦ ਇਹ ਨੌਜਵਾਨ ਘਰ ਵਾਪਸ ਆਉਣ ਲੱਗਾ ਤਾਂ ਥੋੜੀ ਦੂਰੀ ’ਤੇ ਬਣੇ 60 ਫੁੱਟ ਡੂੰਘੇ ਖੂਹ ’ਚ ਡਿੱਗ ਗਿਆ। ਖੂਹ ’ਚ ਡਿੱਗਣ ਨਾਲ ਪਾਈਪ ਟੁੱਟ ਗਈ, ਜਿਸ ਕਾਰਨ ਖੂਹ ’ਚ ਪਾਣੀ ਭਰ ਗਿਆ। ਸੱਟਾਂ ਲੱਗਣ ਅਤੇ ਪਾਣੀ ਭਰ ਜਾਣ ਕਾਰਨ ਸੌਰਵ ਸ਼ਰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਨੂੰ ਦੇਰ ਰਾਤ ਨਾਲ ਲੱਗਦੇ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਖੂਹ ’ਚੋਂ ਬਾਹਰ ਕੱਢਿਆ।ਜ਼ਿਕਰਯੋਗ ਹੈ ਕਿ ਸੌਰਵ ਸ਼ਰਮਾ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾ ਦਾ ਭਰਾ ਸੀ। ਸਮਾਜ ਸੇਵੀ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤਾਂ ’ਚ ਬਣੇ ਖੂਹਾਂ ਦੇ ਨਾਲ-ਨਾਲ ਥੜ੍ਹੇ ਬਣਾਉਣੇ ਯਕੀਨੀ ਬਣਾਏ ਜਾਣ ਤਾਂ ਜੋ ਅੱਗੇ ਤੋਂ ਹੋਰ ਕੋਈ ਇਹੋ ਜਿਹੀ ਅਣਸੁਖਾਵੀਂ ਘਟਨਾ ਨਾ ਵਾਪਰੇ।

ਇਹ ਵੀ ਪੜ੍ਹੋ : ਜਲੰਧਰ: ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਹੋਈ ਮੌਤ


Shyna

Content Editor

Related News