ਮਾਨਸਿਕ ਤੌਰ ’ਤੇ ਪਰੇਸ਼ਾਨ ਨੌਜਵਾਨ ਨੇ ਝੀਲ ’ਚ ਮਾਰੀ ਛਾਲ, ਮੌਤ

Friday, Jul 09, 2021 - 10:21 AM (IST)

ਮਾਨਸਿਕ ਤੌਰ ’ਤੇ ਪਰੇਸ਼ਾਨ ਨੌਜਵਾਨ ਨੇ ਝੀਲ ’ਚ ਮਾਰੀ ਛਾਲ, ਮੌਤ

ਬਠਿੰਡਾ (ਜ.ਬ.): ਪ੍ਰਜਾਪਤ ਕਾਲੋਨੀ ਵਾਸੀ ਇਕ ਨੌਜਵਾਨ ਨੇ ਥਰਮਲ ਪਲਾਂਟ ਦੀ ਝੀਲ ਨੰਬਰ 2 ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਾਲੰਟੀਅਰਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਝੀਲ ਵਿਚੋਂ ਬਾਹਰ ਕੱਢਿਆ। ਨੌਜਵਾਨ ਦੀ ਸ਼ਨਾਖ਼ਤ ਅਭਿਸ਼ੇਕ ਮਹੇਸ਼ਵਰੀ ਉਰਫ਼ ਸੈਰੀ (36) ਪੁੱਤਰ ਰਾਮ ਕੁਮਾਰ ਵਾਸੀ ਪ੍ਰਜਾਪਤ ਕਾਲੋਨੀ ਵਜੋਂ ਹੋਈ।

ਇਹ ਵੀ ਪੜ੍ਹੋ:  ਮੋਗਾ: ਜੋੜੇ ਨੇ ਇਕ-ਦੂਜੇ ਨੂੰ ਪੁੱਛਿਆ- ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ? ਫਿਰ ਦੋਵਾਂ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

ਮ੍ਰਿਤਕ ਨੌਜਵਾਨ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰ੍ਰੇਸ਼ਾਨ ਸੀ ਅਤੇ ਬੀਤੀ ਰਾਤ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਕੁਝ ਦੇਰ ਬਾਅਦ ਉਸਦਾ ਮੋਬਾਇਲ ਵੀ ਬੰਦ ਆਉਣ ਲੱਗਾ। ਪਰਿਵਾਰ ਅਤੇ ਸੰਸਥਾ ਵਰਕਰਾਂ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ । ਦੁਪਹਿਰ ਲਗਭਗ 1 ਵਜੇ ਝੀਲ ਨੰਬਰ 2 ਵਿਚ ਲਾਸ਼ ਦਿਖਾਈ ਦੇਣ ’ਤੇ ਸੰਸਥਾ ਦੇ ਸੋਨੂੰ ਮਹੇਸਵਰੀ, ਹਾਈਵੇ ਇੰਚਾਰਜ ਸੁਖਪ੍ਰੀਤ ਸਿੰਘ, ਰੋਹਿਤ ਗਰਗ, ਜਨੇਸ਼ ਜੈਨ, ਕ੍ਰਿਸ਼ਨ ਬਾਂਸਲ, ਅਸ਼ੋਕ ਨਿਰਮਲ, ਸਫ਼ਲ ਗੋਇਲ ਆਦਿ ਪਹੁੰਚੇ।

ਇਹ ਵੀ ਪੜ੍ਹੋ: ਮਨਜਿੰਦਰ ਮੰਨਾ ਨੇ ਫੇਸਬੁੱਕ 'ਤੇ ਲਈ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਮਾਰਨ ਦੀ ਜ਼ਿੰਮੇਵਾਰੀ, ਕੀਤੇ ਹੋਰ ਵੀ ਖ਼ੁਲਾਸੇ

ਸੂਚਨਾ ਮਿਲਣ ’ਤੇ ਥਾਣਾ ਥਰਮਲ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਪੁਲਸ ਦੀ ਮੌਜੂਦਗੀ ਵਿਚ ਸੰਸਥਾ ਵਰਕਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਝੀਲ ’ਚੋਂ ਬਾਹਰ ਕੱਢਿਆ। ਪੁਲਸ ਦੀ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ। ਮ੍ਰਿਤਕ ਵਿਆਹਿਆ ਸੀ ਅਤੇ ਉਸਦਾ 3 ਸਾਲ ਦਾ ਲੜਕਾ ਵੀ ਹੈ।

ਇਹ ਵੀ ਪੜ੍ਹੋ: ਸਾਵਧਾਨ ਪੰਜਾਬ! ਖੇਤ ਦੇ ਬੋਰਾਂ ਵਿੱਚੋਂ ਨਿਕਲਣ ਲੱਗਾ ਜ਼ਹਿਰੀਲਾ ਪਾਣੀ, ਲੋਕਾਂ 'ਚ ਮਚੀ ਹਾਹਾਕਾਰ


author

Shyna

Content Editor

Related News