ਮਾਮਲਾ ਸ਼ੱਕੀ ਹਾਲਾਤ ''ਚ ਹੋਈ ਨੌਜਵਾਨ ਦੀ ਮੌਤ ਦਾ, ਦੋ ਦੋਸਤਾਂ ਖ਼ਿਲਾਫ਼ ਮਾਮਲਾ ਦਰਜ

Tuesday, Nov 03, 2020 - 06:13 PM (IST)

ਮਾਮਲਾ ਸ਼ੱਕੀ ਹਾਲਾਤ ''ਚ ਹੋਈ ਨੌਜਵਾਨ ਦੀ ਮੌਤ ਦਾ, ਦੋ ਦੋਸਤਾਂ ਖ਼ਿਲਾਫ਼ ਮਾਮਲਾ ਦਰਜ

ਕੋਟਕਪੂਰਾ (ਨਰਿੰਦਰ ਬੈੜ੍ਹ) : ਕੋਟਕਪੂਰਾ ਦੇ ਇਕ ਨੌਜਵਾਨ ਦੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਹੋਈ ਮੌਤ ਦੇ ਸੰਬੰਧ ਵਿਚ ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਮ੍ਰਿਤਕ ਦੇ ਦੋ ਦੋਸਤਾਂ ਖ਼ਿਲਾਫ਼ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਮ੍ਰਿਤਕ ਅਕਾਸ਼ਪ੍ਰੀਤ ਦੇ ਪਿਤਾ ਗੁਰਦਰਸ਼ਨ ਸਿੰਘ ਵਾਸੀ ਹੀਰਾ ਸਿੰਘ ਨਗਰ ਕੋਟਕਪੂਰਾ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਸਦੀ ਆਪਣੇ ਕੁੜੀ ਅਕਾਸ਼ਪ੍ਰੀਤ ਨਾਲ 1 ਨਵੰਬਰ ਨੂੰ ਸ਼ਾਮ 7:30 ਵਜੇ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਉਸਦੇ ਮੁੰਡੇ ਦਾ ਫੋਨ ਬੰਦ ਹੋ ਗਿਆ ਸੀ।

ਇਹ ਵੀ ਪੜ੍ਹੋ :  ਕੈਨੇਡਾ 'ਚ ਮੌਤ ਦੇ ਮੂੰਹ 'ਚ ਗਏ ਇਕਲੌਤੇ ਪੁੱਤ ਦਾ ਹੋਇਆ ਸਸਕਾਰ, ਭੁੱਬਾਂ ਮਾਰ ਰੋਇਆ ਪਰਿਵਾਰ

ਉਸ ਨੇ ਦੱਸਿਆ ਕਿ 2 ਨਵੰਬਰ ਨੂੰ ਸਵੇਰੇ 7 ਵਜੇ ਸੰਨੀ ਸ਼ਰਮਾ ਅਤੇ ਜਗਮੀਤ ਸਿੰਘ ਦਾ ਫੋਨ ਆਇਆ ਕਿ ਤੁਹਾਡਾ ਮੁੰਡਾ ਬੇਹੋਸ਼ੀ ਦੀ ਹਾਲਤ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਦਾਖਲ ਹੈ। ਇਸ ਤੋਂ ਬਾਅਦ ਉਹ (ਗੁਰਦਰਸ਼ਨ ਸਿੰਘ) ਫਰੀਦਕੋਟ ਹਸਪਤਾਲ ਪਹੁੰਚਿਆ ਤਾਂ ਸੰਨੀ ਸ਼ਰਮਾ ਅਤੇ ਜਗਮੀਤ ਸਿੰਘ ਨੇ ਦੱਸਿਆ ਕਿ ਅਸੀਂ ਤਿੰਨਾਂ ਨੇ ਰਾਤੀ ਸ਼ਰਾਬ ਪੀਤੀ ਸੀ ਅਤੇ ਬਾਅਦ ਵਿਚ ਅਸੀਂ ਸਾਰੇ ਕਾਰ ਵਿਚ ਹੀ ਸੌਂ ਗਏ ਪ੍ਰੰਤੂ ਅਕਾਸ਼ਪ੍ਰੀਤ ਦੀ ਹਾਲਤ ਵਿਗੜ ਜਾਣ 'ਤੇ ਅਸੀਂ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦਾਖਲ ਕਰਵਾ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ :  ਪੰਜਾਬ ਵਾਸੀਆਂ ਲਈ ਬੁਰੀ ਖ਼ਬਰ, ਸੂਬੇ 'ਚ ਬੇਹੱਦ ਡੂੰਘਾ ਹੋਇਆ ਬਿਜਲੀ ਸੰਕਟ

ਗੁਰਦਰਸ਼ਨ ਨੇ ਬਿਆਨ ਵਿਚ ਦੱਸਿਆ ਕਿ ਉਸਨੂੰ ਸ਼ੱਕ ਹੈ ਕਿ ਸੰਨੀ ਅਤੇ ਜਗਮੀਤ ਨੇ ਉਸਦੇ ਲੜਕੇ ਨੂੰ ਸ਼ਰਾਬ ਪਿਆਈ ਅਤੇ ਬਾਅਦ ਵਿਚ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ ਅਤੇ ਜਾਣ ਬੁਝ ਕੇ ਉਸਨੂੰ ਸਮੇਂ ਸਿਰ ਹਸਪਤਾਲ ਦਾਖਲ ਨਹੀਂ ਕਰਵਾਇਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਸਿਟੀ ਦੇ ਐੱਸ.ਐੱਚ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਮ੍ਰਿਤਕ ਦੇ ਪਿਤਾ ਗੁਰਦਰਸ਼ਨ ਸਿੰਘ ਦੇ ਬਿਆਨਾਂ 'ਤੇ ਸੰਨੀ ਤੇ ਜਗਮੀਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਸਦੀ ਤਫਤੀਸ਼ ਸੱਤ ਪਾਲ ਸਿੰਘ ਸਬ ਇੰਸਪੈਕਟਰ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਬੇਹੱਦ ਸ਼ਰਮਨਾਕ ਘਟਨਾ! 5 ਬੱਚਿਆਂ ਦੇ ਪਿਓ ਨੇ 13 ਸਾਲਾ ਕੁੜੀ ਨੂੰ ਕੀਤਾ ਗਰਭਵਤੀ

ਇਸ ਸਬੰਧ ਵਿੱਚ ਤਫਤੀਸ਼ੀ ਅਧਿਕਾਰੀ ਸਬ ਇੰਸ. ਸੱਤ ਪਾਲ ਸਿੰਘ ਨਾ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਸੰਨੀ ਅਤੇ ਜਗਮੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇੰਨ੍ਹਾਂ ਨੂੰ ਕੱਲ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Gurminder Singh

Content Editor

Related News