ਹਰਿਦੁਆਰ ਤੋਂ ਕਾਬੜ ਲੈ ਕੇ ਆ ਰਹੇ 18 ਸਾਲਾ ਨੌਜਵਾਨ ਦੀ ਹਾਦਸੇ ''ਚ ਮੌਤ

Friday, Aug 02, 2024 - 05:47 PM (IST)

ਹਰਿਦੁਆਰ ਤੋਂ ਕਾਬੜ ਲੈ ਕੇ ਆ ਰਹੇ 18 ਸਾਲਾ ਨੌਜਵਾਨ ਦੀ ਹਾਦਸੇ ''ਚ ਮੌਤ

ਸੁਨਾਮ ਉਧਮ ਸਿੰਘ ਵਾਲਾ (ਬਾਂਸਲ) : ਹਰਿਦੁਆਰ ਤੋਂ ਕਾਬੜ ਲੈ ਕੇ ਆ ਰਹੇ 18 ਸਾਲ ਨੌਜਵਾਨ ਕ੍ਰਿਸ਼ ਦਾ ਮੋਟਰਸਾਈਕਲ ਅਚਾਨਕ ਸਹਾਰਨਪੁਰ ਦੇ ਨੇੜੇ ਇਕ ਪਿੰਡ ਕੋਲ ਡਿਵਾਈਡਰ ਨਾਲ ਟਕਰਾਅ ਜਾਣ ਨਾਲ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਕ੍ਰਿਸ਼ ਦੀ ਮੌਤ ਹੋ ਗਈ। ਇਸ ਸਬੰਧੀ ਕ੍ਰਿਸ਼ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਹਰਿਦੁਆਰ ਤੋਂ ਕਾਬੜ ਲੈ ਕੇ ਆ ਰਿਹਾ ਸੀ ਤਾਂ ਰਸਤੇ ਵਿਚ ਵਾਪਰੇ ਭਿਆਨਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। 

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕ੍ਰਿਸ਼ ਬਹੁਤ ਹੀ ਧਾਰਮਿਕ ਖਿਆਲਾਂ ਦਾ ਅਤੇ ਚੰਗਾ ਨੌਜਵਾਨ ਸੀ। ਉਸ ਦੀ ਇਸ ਬੇਵਕਤੀ ਮੌਤ ਨਾਲ ਸਾਰੇ ਸੁਨਾਮ ਸ਼ਹਿਰ ਵਿਚ ਸ਼ੋਕ ਦੀ ਲਹਿਰ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 


author

Gurminder Singh

Content Editor

Related News