ਮੰਗੇਤਰ ਨਾਲ ਹੋਇਆ ਫੋਨ 'ਤੇ ਝਗੜਾ ਤਾਂ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

Sunday, Apr 09, 2023 - 12:49 AM (IST)

ਮੰਗੇਤਰ ਨਾਲ ਹੋਇਆ ਫੋਨ 'ਤੇ ਝਗੜਾ ਤਾਂ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਿਹਾਰ ਤੋਂ ਬਟਾਲਾ 'ਚ ਰੋਜ਼ੀ-ਰੋਟੀ ਕਮਾਉਣ ਆਏ ਇਕ ਪ੍ਰਵਾਸੀ ਨੌਜਵਾਨ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਰੋਡ 'ਤੇ ਇਕ ਪੈਲੇਸ ਦੇ ਪਿਛਲੇ ਪਾਸੇ ਇਕ ਫੈਕਟਰੀ 'ਚ ਕੰਮ ਕਰਦੇ ਇਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਕੁਆਰਟਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਰਜੁਨ ਕੁਮਾਰ (28) ਪੁੱਤਰ ਲਾਲ ਬਾਬੂ ਪਟੇਲ ਵਾਸੀ ਬਿਹਾਰ ਹਾਲ ਵਾਸੀ ਜਲੰਧਰ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਅਰਜੁਨ ਨੇੜੇ ਹੀ ਇਕ ਫੈਕਟਰੀ 'ਚ ਕੰਮ ਕਰਦਾ ਸੀ ਪਰ ਸ਼ਨੀਵਾਰ ਸਵੇਰੇ ਕੰਮ 'ਤੇ ਨਹੀਂ ਗਿਆ। ਬਾਅਦ ਦੁਪਹਿਰ ਜਦੋਂ ਉਸ ਦੇ ਫੈਕਟਰੀ ਮਾਲਕ ਨੇ ਉਸ ਦੇ ਕਮਰੇ 'ਚ ਜਾ ਕੇ ਦੇਖਿਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਮਰੇ ਦੇ ਬਾਹਰ ਖਿੜਕੀ ਖੋਲ੍ਹ ਕੇ ਦੇਖਿਆ ਤਾਂ ਅਰਜੁਨ ਦੀ ਲਾਸ਼ ਲਟਕ ਰਹੀ ਸੀ।

PunjabKesari

ਇਹ ਵੀ ਪੜ੍ਹੋ : ਕੀਨੀਆ 'ਚ ਭਿਆਨਕ ਸੜਕ ਹਾਦਸਾ, ਰਾਹਗੀਰਾਂ 'ਤੇ ਚੜ੍ਹਿਆ ਟਰੱਕ, 7 ਦੀ ਮੌਤ

ਉਥੇ ਹੀ ਫੈਕਟਰੀ ਮਾਲਕ ਨੇ ਦੱਸਿਆ ਕਿ ਇਸ ਦੇ ਕੁਝ ਸਾਥੀਆਂ ਨੇ ਦੱਸਿਆ ਕਿ ਅਰਜੁਨ ਦਾ ਆਪਣੀ ਮੰਗਤੇਰ ਨਾਲ ਫੋਨ 'ਤੇ ਗੱਲ ਕਰਦੇ ਝਗੜਾ ਹੋਇਆ ਸੀ। ਅਗਲੇ ਮਹੀਨੇ ਹੀ ਉਸ ਦਾ ਵਿਆਹ ਰੱਖਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News