ਹਥਿਆਰਾਂ ਦੀ ਨੋਕ ''ਤੇ ਨੌਜਵਾਨ ਅਗਵਾ

Saturday, Oct 21, 2017 - 07:09 AM (IST)

ਹਥਿਆਰਾਂ ਦੀ ਨੋਕ ''ਤੇ ਨੌਜਵਾਨ ਅਗਵਾ

ਅੰਮ੍ਰਿਤਸਰ, (ਸੰਜੀਵ)- ਹਥਿਆਰਾਂ ਦੀ ਨੋਕ 'ਤੇ ਨੌਜਵਾਨ ਦਾ ਅਗਵਾ ਕਰ ਕੇ ਲਿਜਾਣ ਦੇ ਮਾਮਲੇ 'ਚ ਨੂੰਹ ਨੇ ਆਪਣੇ ਸਹੁਰੇ ਬਲਵਿੰਦਰ ਸਿੰਘ ਤੇ ਸੱਸ ਅਮਰਜੀਤ ਕੌਰ ਨਿਵਾਸੀ ਗੋਲਡਨ ਐਵੀਨਿਊ ਸਮੇਤ ਉਨ੍ਹਾਂ ਦੇ 3 ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕਰਵਾਇਆ ਹੈ। ਥਾਣਾ ਤਰਸਿੱਕਾ ਨੂੰ ਦਿੱਤੀ ਸ਼ਿਕਾਇਤ 'ਚ ਕਿਰਨਦੀਪ ਕੌਰ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਉਸ ਦਾ ਵਿਆਹ ਸਰਬਜੋਤ ਸਿੰਘ ਨਾਲ ਹੋਇਆ ਸੀ, ਵਿਆਹ ਤੋਂ ਉਸ ਦੇ ਸੱਸ-ਸਹੁਰਾ ਖੁਸ਼ ਨਹੀਂ ਸਨ, ਜਿਸ ਕਾਰਨ ਉਹ ਆਪਣੇ ਪਤੀ ਨਾਲ ਵੱਖ ਰਹਿ ਰਹੀ ਸੀ। ਬੀਤੀ ਰਾਤ 3-4 ਹਤਿਆਰਬੰਦ ਨੌਜਵਾਨ ਉਸ ਦੇ ਘਰ 'ਚ ਦਾਖਲ ਹੋਏ ਤੇ ਉਸ ਦੇ ਪਤੀ ਸਰਬਜੋਤ ਸਿੰਘ ਨੂੰ ਅਗਵਾ ਕਰ ਲੈ ਗਏ। ਉਸ ਨੂੰ ਸ਼ੱਕ ਹੈ ਕਿ ਇਸ ਵਾਰਦਾਤ ਨੂੰ ਉਸ ਦੇ ਸੱਸ-ਸਹੁਰਾ ਨੇ ਹੀ ਅੰਜਾਮ ਦਿੱਤਾ ਹੈ।
ਜੂਆ ਖੇਡਦੇ 7 ਗ੍ਰਿਫਤਾਰ
ਥਾਣਾ ਛੇਹਰਟਾ ਦੀ ਪੁਲਸ ਨੇ ਛਾਪੇਮਾਰੀ ਦੌਰਾਨ ਜੂਆ ਖੇਡ ਰਹੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਜਸਵੰਤ ਸਿੰਘ ਨਿਵਾਸੀ ਢਪਈ, ਰਾਜੂ, ਵਿੱਕੀ, ਸਾਈਂ ਦਾਸ, ਬਲਵਿੰਦਰ ਸਿੰਘ, ਦਲਜੀਤ ਸਿੰਘ ਤੇ ਜੋਗਿੰਦਰ ਸਿੰਘ ਸ਼ਾਮਲ ਸਨ। ਪੁਲਸ ਨੇ ਉਕਤ ਦੋਸ਼ੀਆਂ ਦੇ ਕਬਜ਼ੇ 'ਚੋਂ 3500 ਰੁਪਏ ਦੀ ਨਕਦੀ ਤੇ 52 ਪੱਤੇ ਤਾਸ਼ ਬਰਾਮਦ ਕੀਤੀ। ਪੁਲਸ ਨੇ ਦੋਸ਼ੀਆਂ ਵਿਰੁੱਧ ਗੈਂਬਲਿੰਗ ਐਕਟ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁਟੇਰੇ ਨਕਦੀ ਨਾਲ ਭਰਿਆ ਪਰਸ ਝਪਟ ਕੇ ਫਰਾਰ ਨਕਦੀ ਨਾਲ ਭਰਿਆ ਪਰਸ ਝਪਟ ਕੇ ਫਰਾਰ ਹੋ ਜਾਣ ਦੇ ਦੋਸ਼ 'ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ 2 ਅਣਪਛਾਤੇ ਐਕਟਿਵਾ ਸਵਾਰ ਲੁਟੇਰਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਸੁਰੇਸ਼ ਸੋਈ ਨੇ ਦੱਸਿਆ ਕਿ ਉਹ ਰਿਕਸ਼ੇ 'ਤੇ ਜਾ ਰਹੀ ਸੀ, ਜਦੋਂ ਉਹ ਗੋਬਿੰਦਗੜ੍ਹ ਕਿਲੇ ਨੇੜੇ ਪਹੁੰਚੀ ਤਾਂ ਐਕਟਿਵਾ ਸਵਾਰ 2 ਲੁਟੇਰੇ ਆਏ ਤੇ ਉਸ ਦਾ ਪਰਸ ਖੋਹ ਫਰਾਰ ਹੋ ਗਏ, ਜਿਸ ਵਿਚ 35 ਹਜ਼ਾਰ ਦੀ ਨਕਦੀ, ਮੋਬਾਇਲ ਤੇ ਕੁਝ ਜ਼ਰੂਰੀ ਦਸਤਾਵੇਜ਼ ਸਨ।


Related News