ਸ਼ਰਾਬ ਦੇ ਨਸ਼ੇ ਗੁਆ ਬੈਠਾ ਆਪਾ, ਪਹਿਲਾਂ ਵੱਡੇ ਭਰਾ ਨੂੰ ਬੰਨ੍ਹਿਆ ਫਿਰ ਪੈਟਰੋਲ ਪਾ ਲਾ ਦਿੱਤੀ ਅੱਗ

Thursday, Nov 24, 2022 - 05:44 PM (IST)

ਸ਼ਰਾਬ ਦੇ ਨਸ਼ੇ ਗੁਆ ਬੈਠਾ ਆਪਾ, ਪਹਿਲਾਂ ਵੱਡੇ ਭਰਾ ਨੂੰ ਬੰਨ੍ਹਿਆ ਫਿਰ ਪੈਟਰੋਲ ਪਾ ਲਾ ਦਿੱਤੀ ਅੱਗ

ਅਮਰਗੜ੍ਹ (ਜੋਸ਼ੀ) : ਛੋਟੇ ਭਰਾ ਵਲੋਂ ਸ਼ਰਾਬ ਦੇ ਨਸ਼ੇ 'ਚ ਬੇਰਹਿਮੀ ਨਾਲ ਪੈਟਰੋਲ ਪਾ ਕੇ ਸਾੜ ਕੇ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਵਾਸੀ ਪਿੰਡ ਝੂੰਦਾਵਜੋਂ ਹੋਈ ਹੈ। ਬੀਤੇ ਕੁਝ ਦਿਨਾਂ ਤੋਂ ਗੰਭੀਰ ਜ਼ਖ਼ਮੀ ਹੋਣ ਕਾਰਨ ਉਕਤ ਵਿਅਕਤੀ ਨੂੰ ਪੀ. ਜੀ. ਆਈ. ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਸੀ , ਜਿਸ ਦੇ ਚੱਲਦਿਆਂ ਥਾਣਾ ਅਮਰਗੜ੍ਹ ਪੁਲਸ ਵਲੋਂ ਪਹਿਲਾਂ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਬੀਤੇ ਦਿਨੀਂ ਉਸ ਦੀ ਮੌਤ ਹੋਣ ਤੋਂ ਬਾਅਦ ਪੁਲਸ ਨੇ ਉਸ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ।

ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ 'ਤੇ ਪਹੁੰਚੀ SIT , ਪੀੜਤ ਪਰਿਵਾਰਾਂ ਅਤੇ ਗਵਾਹਾਂ ਨਾਲ ਕੀਤੀ ਗੱਲਬਾਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਨੋਦ ਦੇ ਪਿਤਾ ਸੁਦਾਮਾ ਅਤੇ ਮਾਤਾ ਮਹਿੰਦਰ ਕੌਰ ਨੇ ਦੱਸਿਆ ਕਿ ਵਿਨੋਦ ਟਰੱਕ ਡਰਾਈਵਰ ਸੀ ਅਤੇ ਘਰ ਦੇਰ ਬਾਅਦ ਹੀ ਆਉਂਦਾ ਸੀ। ਬੀਤੇ ਕੁਝ ਸਮੇਂ ਪਹਿਲਾਂ ਉਨ੍ਹਾਂ ਦੇ ਛੋਟੇ ਮੁੰਡੇ ਰਕੇਸ਼ ਕੁਮਾਰ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਸੀ, ਜਿਸ ਕਾਰਨ ਉਹ ਘਰੋਂ ਬੇਘਰ ਹੋ ਕੇ ਇੱਧਰ-ਓਧਰ ਬੇਸਹਾਰਾ ਘੁੰਮ ਰਹੇ ਸਨ। ਬੀਤੀ 14 ਨਵੰਬਰ ਨੂੰ ਵਿਨੋਦ ਆਪਣੇ ਕੰਮ ਤੋਂ ਘਰ ਪਰਤਿਆ। ਇਸ ਦੌਰਾਨ ਉਸ ਨੂੰ ਉਸ ਦਾ ਛੋਟਾ ਭਰਾ ਰਕੇਸ਼ ਮਿਲ ਗਿਆ ਅਤੇ ਦੋਵੇਂ ਭਰਾਵਾਂ ਨੇ ਇਕੱਠਿਆਂ ਬੈਠ ਕੇ ਸ਼ਰਾਬ ਪੀਤੀ। ਇਸ ਉਪਰੰਤ ਅਚਾਨਕ ਰਕੇਸ਼ ਕੁਮਾਰ ਵਿਨੋਦ ਕੋਲੋਂ ਪੈਸੇ ਲੈ ਕੇ ਕੁਝ ਲੈਣ ਲਈ ਬਾਹਰ ਚਲਾ ਗਿਆ। ਜਦੋਂ ਉਹ ਘਰ ਪਰਤਿਆ ਤਾਂ ਉਸ ਦੇ ਹੱਥ 'ਚ ਪੈਟਰੋਲ ਨਾਲ ਭਰੀ ਬੋਤਲ ਸੀ। 

ਇਹ ਵੀ ਪੜ੍ਹੋ- ਸਾਢੇ 4 ਮਹੀਨਿਆਂ ਮਗਰੋਂ ਦਿੱਲੀ ਜਾਵੇਗਾ ਲਾਰੈਂਸ ਬਿਸ਼ਨੋਈ, NIA ਨੂੰ ਮਿਲਿਆ 10 ਦਿਨ ਦਾ ਰਿਮਾਂਡ

ਜਦੋਂ ਉਸ ਨੇ ਦੇਖਿਆ ਕਿ ਵਿਨੋਦ ਕੁਮਾਰ ਜ਼ਿਆਦਾ ਨਸ਼ੇ 'ਚ ਹੈ ਤਾਂ ਉਸ ਨੇ ਵਿਨੋਦ ਨੂੰ ਮੰਜੇ ਨਾਲ ਬੰਨ੍ਹ ਦਿੱਤਾ ਅਤੇ ਫਿਰ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ। ਅਜਿਹਾ ਕਰਨ ਮਗਰੋਂ ਉਸ ਨੇ ਵਿਨੋਦ 'ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ ਤੇ ਖ਼ੁਦ ਮੌਕੇ ਤੋਂ ਫਰਾਰ ਹੋ ਗਿਆ। ਅੱਗ ਲੱਗਣ ਕਾਰਨ ਜਿਨ੍ਹਾਂ ਰੱਸੀਆਂ ਨਾਲ ਵਿਨੋਦ ਨੂੰ ਬੰਨ੍ਹਿਆ ਸੀ ਉਹ ਜਦੋਂ ਸੜ੍ਹ ਗਈਆਂ ਤਾਂ ਵਿਨੋਦ ਆਪਣੀ ਜਾਨ ਬਚਾਉਣ ਲਈ ਇਧਰ-ਓਧਰ ਭੱਜਣ ਲੱਗਾ। ਜਿਸ ਤੋਂ ਬਾਅਦ ਉਸ ਦਾ ਰੌਲਾ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ। ਮੁੱਢਲੀ ਸਿਹਤ ਕੇਂਦਰੀ ਤੋਂ ਉਸ ਪਟਿਆਲਾ ਭੇਜਿਆ ਗਿਆ। ਡਾਕਟਰਾਂ ਨੇ ਉਸਦੀ ਹਾਲਤ ਦੇਖਦਿਆਂ ਪਟਿਆਲਾ ਤੋਂ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News