ਛੋਟੇ ਭਰਾ ਦੀ ਗਲਤੀ ਦੀ ਸਜ਼ਾ ਭੁਗਤਣੀ ਪਈ ਵੱਡੇ ਭਰਾ ਨੂੰ, ਜਾਣੋਂ ਕੀ ਹੈ ਪੂਰਾ ਮਾਮਲਾ

06/29/2017 2:30:45 PM

ਫਗਵਾੜਾ (ਜਲੋਟਾ)— ਫਗਵਾੜਾ ਦੇ ਕੋਟਰਾਣੀ 'ਚ ਪੇਸ਼ੇ ਤੋਂ ਪੇਂਟਰ ਦੱਸੇ ਜਾਂਦੇ ਇਕ ਨੌਜਵਾਨ ਦੀ ਉਸ ਦੇ ਇਲਾਕੇ ਦੇ ਰਹਿੰਦੇ ਕੁਝ ਨੌਜਵਾਨਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ, ਜਿਸ ਦੀ ਪਛਾਣ ਮਨਿੰਦਰਜੀਤ ਸਿੰਘ ਪੁਲਸ ਮਨੋਹਰ ਲਾਲ ਸੰਧੂ ਦੇ ਰੂਪ 'ਚ ਹੋਈ ਹੈ, ਨੂੰ ਗੰਭੀਰ ਹਾਲਤ 'ਚ ਇਲਾਜ ਲਈ ਸਿਵਲ ਹਪਸਤਾਲ ਦੇ ਐਮਰਜੰਸੀ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। 
ਪੀੜਤ ਮਨਿੰਦਰਜੀਤ ਨੇ ਦੱਸਿਆ ਕਿ ਉਸ ਦੀ ਇਹ ਹਾਲਤ ਉਸ ਦੇ ਪਿੰਡ ਕੋਟਰਾਣੀ 'ਚ ਰਹਿੰਦੇ 3 ਨੌਜਵਾਨਾਂ ਨੇ ਡੰਡਿਆਂ ਨਾਲ ਕੁੱਟਮਾਰ ਕਰ ਕੇ ਕੀਤੀ ਹੈ। ਉਸ ਦਾ 8 ਸਾਲਾ ਭਰਾ ਇਕ ਧਾਰਮਿਕ ਡੇਰੇ 'ਤੇ ਰਹਿੰਦੇ ਬਾਬੇ ਦਾ ਮੋਬਾਇਲ ਫੋਨ ਘਰ ਲੈ ਆਇਆ ਸੀ। ਜਦੋਂ ਮਨਿੰਦਰਜੀਤ ਨੂੰ ਪਤਾ ਲੱਗਿਆ ਤਾਂ ਉਹ ਉਕਤ ਮੋਬਾਇਲ ਵਾਪਸ ਕਰਨ ਚਲਾ ਗਿਆ ਪਰ ਉਥੇ ਮੌਜੂਦ 3 ਨੌਜਵਾਨਾਂ ਨੇ ਕਥਿਤ ਤੌਰ 'ਤੇ ਉਸ ਨੂੰ ਸੁਨਸਾਨ ਜਗ੍ਹਾਂ 'ਤੇ ਲਿਆ ਕੇ ਕੁੱਟਮਾਰ ਕੀਤੀ। ਉਹ ਬੇਕਸੂਰ ਹੈ। ਪੁਲਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ।


Related News