ਬਠਿੰਡਾ 'ਚ ਭਰਾਵਾਂ ਦੇ ਪਿਆਰ ਦੀ ਕਹਾਣੀ, ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣ ਛੋਟੇ ਨੇ ਵੀ ਤੋੜਿਆ ਦਮ

Wednesday, May 04, 2022 - 01:11 PM (IST)

ਬਠਿੰਡਾ 'ਚ ਭਰਾਵਾਂ ਦੇ ਪਿਆਰ ਦੀ ਕਹਾਣੀ, ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣ ਛੋਟੇ ਨੇ ਵੀ ਤੋੜਿਆ ਦਮ

ਭਗਤਾ ਭਾਈ (ਢਿੱਲੋਂ,ਜ.ਬ.) : ਮੌਜੂਦਾ ਸਮੇਂ ਵਿੱਚ ਜਿੱਥੇ ਭਰਾ ਜ਼ਮੀਨਾਂ ਦੀ ਖਾਤਰ ਇੱਕ ਦੂਜੇ ਦਾ ਕਤਲ ਕਰ ਦਿੰਦੇ ਹਨ, ਉੱਥੇ ਹੀ ਭਗਤ ਭਾਈ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵੱਡੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਛੋਟੇ ਭਰਾ ਨੇ ਵੀ ਦਮ ਤੋੜ ਦਿੱਤਾ ਹੈ। ਜਿਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਆਉਂਦੇ ਪਿੰਡ ਭਗਤਾ ਭਾਈ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।  ਜਾਣਕਾਰੀ ਮੁਤਾਬਕ ਆਪਣੇ ਵੱਡੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ 10 ਮਿੰਟ ਬਾਅਦ ਹੀ ਛੋਟੇ ਭਰਾ ਨੇ ਵੀ ਆਪਣੇ ਦਮ ਤੋੜ ਦਿੱਤੇ। ਇਲਾਕਾ ਭਰ ਵਿਚ ਦੋ ਭਰਾਵਾਂ ਦੇ ਮੋਹ ਪਿਆਰ ਦੀ ਇਹ ਪਹਿਲੀ ਅਤੇ ਅਨੋਖੀ ਘਟਨਾ ਹੈ।ਜਾਣਕਾਰੀ ਅਨੁਸਾਰ ਪਿੰਡ ਭਗਤਾ ਦੇ ਵਸਨੀਕ ਪ੍ਰੀਤਮ ਸਿੰਘ ਉਮਰ ਕਰੀਬ (75) ਕੁ ਸਾਲ ਇਕ ਬੀਮਾਰੀ ਤੋਂ ਪੀੜਤ ਸਨ, ਜਿਨ੍ਹਾਂ ਨੂੰ ਇਲਾਜ ਲਈ ਇਕ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

 

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਤੇ ਉਸਦੇ ਪੁੱਤ ਦੀ ਗੁੰਡਾਗਰਦੀ, ਗਰਭਵਤੀ ਔਰਤ ਸਮੇਤ ਕਈਆਂ ਨੂੰ ਕੀਤਾ ਜ਼ਖਮੀ

ਇਸ ਤੋਂ ਵੀ ਵੱਡੇ ਦੁੱਖ ਦੀ ਗੱਲ ਇਹ ਹੋਈ ਜਦੋਂ ਪ੍ਰੀਤਮ ਸਿੰਘ ਦਾ ਸਕਾ ਭਰਾ ਅਮਰਜੀਤ ਸਿੰਘ ਉਮਰ ਕਰੀਬ (70) ਕੁ ਸਾਲ ਜੋ ਭੂਤਾਂ ਵਾਲਾ ਖੂਹ ਕਮੇਟੀ ਦਾ ਪ੍ਰਧਾਨ ਅਤੇ ਸਾਬਕਾ ਪੰਚਾਇਤ ਮੈਂਬਰ ਹੈ, ਦੀ ਆਪਣੇ ਸਕੇ ਭਰਾ ਦੀ ਮੌਤ ਦੀ ਖਬਰ ਸੁਣਦੇ ਹੀ ਅਚਾਨਕ ਮੌਤ ਹੋ ਗਈ। ਦੋਵਾਂ ਭਰਾਵਾਂ ਦਾ ਅੰਤਿਮ ਸੰਸਕਾਰ ਅੱਜ ਦੇਰ ਸ਼ਾਮ ਸ਼ਹਿਰ ਦੇ ਭਾਈਆਣਾ ਰੋੜ ਉੱਪਰ ਸਥਿਤ ਸਮਸ਼ਾਨਘਾਟ ਵਿਚ ਸੈਂਕੜੇ ਲੋਕਾਂ ਦੀ ਹਾਜ਼ਰੀ ਵਿਚ ਨਮ ਅੱਖਾਂ ਨਾਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ ਅਤੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ ਵੱਲੋਂ ਦਿੱਤੀ ਗਈ। ਇਸ ਦੌਰਾਨ ਪਰਿਵਾਰ ਨਾਲ ਸਾਬਕਾ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ, ਮਨਜੀਤ ਸਿੰਘ ਧੁੰਨਾ ਚੇਅਰਮੈਨ, ਸੁਰਿੰਦਰ ਕੁਮਾਰ ਭੁੱਟੋ ਅਤੇ ਹੋਰ ਸ਼ਹਿਰ ਵਾਸੀਆਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ।

ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਦੇ ਸਾਬਕਾ ਸਰਪੰਚ ਦੀ ਘਰ ’ਚੋਂ ਮਿਲੀ ਗਲੀ-ਸੜੀ ਲਾਸ਼, ਫੈਲੀ ਸਨਸਨੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Meenakshi

News Editor

Related News