ਅਫਵਾਹ ਕਾਰਨ ਨਹੀਂ ਹੋਣ ਦਿੱਤਾ ਨੌਜਵਾਨ ਦਾ ਅੰਤਿਮ ਸੰਸਕਾਰ, ਰਿਪੋਰਟ ਦੇਖ ਸ਼ਰਮਿੰਦਾ ਹੋਇਆ ਪਿੰਡ

04/01/2020 4:50:17 PM

ਫਿਰੋਜ਼ਪੁਰ (ਕੁਮਾਰ) - ਕੋਰੋਨਾ ਵਾਇਰਸ ਬੀਮਾਰੀ ਦੀ ਝੂਠੀ ਅਫਵਾਹ ਦੇ ਚੱਲਦੇ ਫਿਰੋਜ਼ਪੁਰ ਦੀ ਗੋਬਿੰਦ ਨਗਰੀ ਦੇ ਇਕ ਨੌਜਵਾਨ ਸੁਖਦੇਵ ਸਿੰਘ ਦਾ ਦੇਰ ਰਾਤ ਤੱਕ ਛਾਉਣੀ ਦੇ ਸ਼ਮਸ਼ਾਨਘਾਟਾਂ ’ਚ ਅੰਤਿਮ ਸੰਸਕਾਰ ਨਾ ਕਰਨ ਦੇਣ ਦੀ ਘਟਨਾ ਨੇ ਕੁਝ ਲੋਕਾਂ ਦੀ ਮਾਨਸਿਕਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦੇ ਵਿਰੋਧ ਕਾਰਨ ਮ੍ਰਿਤਕ ਸੁਖਦੇਵ ਸਿੰਘ ਦੇ ਪਰਿਵਾਰ ਨੂੰ ਸਸਕਾਰ ਕਰਨ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਨੂੰ ਲੈ ਕੇ ਪਰਿਵਾਰ ਬਹੁਤ ਵੱਡੇ ਸਦਮੇ ਵਿਚ ਹੈ। ਬੀਤੀ ਸ਼ਾਮ ਉਸਦੇ ਲਏ ਗਏ ਟੈਸਟ ਦੀ ਰਿਪੋਰਟ ਆਉਣ ਦੇ ਬਾਅਦ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਿਰੋਜ਼ਪੁਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸੁਖਦੇਵ ਸਿੰਘ ਨੂੰ ਕੋਰੋਨਾ ਵਾਇਰਸ ਨਹੀਂ ਸੀ। ਉਸਦੀ ਮੌਤ ਕੋਰੋਨਾ ਵਾਇਰਸ ਨਾਲ ਨਹੀਂ ਸੀ ਹੋਈ। ਵਰਨਯੋਗ ਹੈ ਕਿ ਸੁਖਦੇਵ ਸਿੰਘ ਬੀਮਾਰ ਸੀ। ਸਿਵਲ ਹਸਪਤਾਲ ਫਿਰੋਜ਼ਪੁਰ ਦੇ ਡਾਕਟਰਾਂ ਵਲੋਂ ਉਸਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਸੀ, ਜਿਥੇ 30 ਮਾਰਚ ਨੂੰ ਉਸਦੀ ਮੌਤ ਹੋ ਗਈ। ਹਸਪਤਾਲ ਵਲੋਂ ਜਦੋਂ ਨੌਜਵਾਨ ਦੀ ਲਾਸ਼ ਨੂੰ ਜਦੋਂ ਫਿਰੋਜ਼ਪੁਰ ਭੇਜਿਆ ਗਿਆ ਸੀ ਤਾਂ ਲੋਕਾਂ ’ਚ ਅਫਵਾਹ ਫੈਲ ਗਈ ਕਿ ਉਸ ਨੂੰ ਕੋਰੋਨਾ ਵਾਇਰਸ ਸੀ, ਜਦਕਿ ਸਿਵਲ ਹਸਪਤਾਲ ਦੇ ਡਾਕਟਰ ਵਾਰ ਵਾਰ ਕਹਿੰਦੇ ਰਹੇ ਕਿ ਉਸਨੂੰ ਅਨੀਮੀਆ ਵਿਦ ਸੈਪਟੀਸੀਮਿਆ ਦੀ ਸ਼ਿਕਾਇਤ ਸੀ। 

ਪੜ੍ਹੋ ਇਹ ਖਬਰ ਵੀ - ਕਰਫਿਊ ਦੌਰਾਨ ਬਟਾਲਾ ’ਚ ਵੱਡੀ ਵਾਰਦਾਤ : ਡਰੇਨ 'ਚੋਂ ਮਿਲੀ ਨੌਜਵਾਨ ਦੀ ਅੱਧ-ਸੜੀ ਲਾਸ਼ 

ਪੜ੍ਹੋ ਇਹ ਖਬਰ ਵੀ -  ਕੋਰੋਨਾ ਵਾਇਰਸ : ਮਨੁੱਖ ਜਾਤੀ ਲਈ ਪ੍ਰਕੋਪ ਅਤੇ ਕੁਦਰਤ ਲਈ ਮੁੜ-ਵਸੇਬਾ      

ਚੀਖਦੇ-ਚਿਲਾਉਂਦੇ ਪਰਿਵਾਰ ਵਲੋਂ ਸੁਖਦੇਵ ਸਿੰਘ ਦੀ ਲਾਸ਼ ਅੰਤਿਮ ਸਸਕਾਰ ਲਈ ਫਿਰੋਜ਼ਪੁਰ ਛਾਉਣੀ ਵਿਚ ਲਿਜਾਈ ਗਈ, ਜਿਥੇ ਇਕੱਠੇ ਹੋਏ ਲੋਕਾਂ ਨੇ ਉਸਦਾ ਸਸਕਾਰ ਨਹੀਂ ਕਰਨ ਦਿੱਤਾ ਅਤੇ ਉਸਦੀ ਲਾਸ਼ ਨੂੰ ਵਾਪਸ ਭੇਜ ਦਿੱਤਾ। ਫਿਰ ਉਸਦੀ ਲਾਸ਼ ਸਸਕਾਰ ਲਈ ਸ਼ਹਿਰ ਦੇ ਇਕ ਹੋਰ ਸ਼ਮਸ਼ਾਨਘਾਟ ਵਿਚ ਲਿਜਾਣ ਦੀ ਤਿਆਰ ਕੀਤੀ ਗਈ ਪਰ ਉਥੇ ਵੀ ਲੋਕ ਵਿਰੋਧ ਕਰਨ ਲਈ ਇਕੱਠੇ ਹੋ ਗਏ। ਉਸਦੇ ਪਰਿਵਾਰ ਵਲੋਂ ਫਿਰ ਲਾਸ਼ ਜੀਰਾ ਗੇਟ ਸਥਿਤ ਸ਼ਮਸ਼ਾਨਘਾਟ ਵਿਚ ਲਿਜਾਈ ਗਈ, ਉਥੇ ਵੀ ਕੁਝ ਵਿਰੋਧ ਹੋਇਆ, ਪਰ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੇ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਸਮਝਾਇਆ ਅਤੇ ਦੱਸਿਆ ਕਿ ਇਥੇ ਸਸਕਾਰ ਕਰਨ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਸਖਤ ਸੁਰੱਖਿਆ ਪ੍ਰਬੰਧਾਂ ਤੇ ਪੁਲਸ ਦੀ ਨਿਗਰਾਨੀ ਹੇਠ ਰਾਤ ਕਰੀਬ 10:40 ਵਜੇ ਸੁਖਦੇਵ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ। ਅਜਿਹੇ ਹਲਾਤਾਂ ਵਿਚ ਸੁਖਦੇਵ ਸਿੰਘ ਦੇ ਪਰਿਵਾਰ ’ਤੇ ਕੀ ਬੀਤੀ, ਇਹ ਤਾਂ ਸਿਰਫ ਉਹ ਪਰਿਵਾਰ ਹੀ ਜਾਣਦਾ ਹੈ।

ਪੜ੍ਹੋ ਇਹ ਖਬਰ ਵੀ -  ਸ਼੍ਰੋਮਣੀ ਕਮੇਟੀ ਦੇ ਪ੍ਰਬੰਧਣ ’ਚ ਸਿਆਸੀ ਦਖਲ ਦੀ ਪੜਚੋਲ ਕਰਦੀਆਂ ਦੋ ਮਹੱਤਵਪੂਰਨ ਕਿਤਾਬਾਂ

ਇਕ ਪਾਸੇ ਅਸੀਂ ਜਰੂਰਤਮੰਦ ਪਰਿਵਾਰਾਂ ਦੀ ਆਪਣੀ ਜਾਨ ਖਤਰੇ ਵਿਚ ਪਾ ਕੇ ਮਦਦ ਕਰ ਰਹੇ ਹਾਂ ਅਤੇ ਦੂਸਰੇ ਪਾਸੇ ਇਕ ਦੁਖੀ ਪਰਿਵਾਰ ਨੂੰ ਉਨ੍ਹਾਂ ਦੇ ਜਵਾਨ ਬੇਟੇ ਦਾ ਰਾਤ ਦੇਰ ਤੱਕ ਸਸਕਾਰ ਨਹੀ ਕਰਨ ਦਿੱਤਾ ਗਿਆ। ਉਹ ਪਰਿਵਾਰ ਇਕ ਤੋਂ ਦੂਸਰੇ ਅਤੇ ਦੂਸਰੇ ਤੋਂ ਤੀਸਰੇ ਸ਼ਮਸ਼ਾਨਘਾਟ ਵਿਚ ਸਸਕਾਰ ਲਈ ਆਪਣੇ ਜਵਾਨ ਬੇਟੇ ਦੀ ਲਾਸ਼ ਚੁੱਕ ਕੇ ਦੇਰ ਰਾਤ ਤੱਕ ਭਟਕਦਾ ਰਿਹਾ। ਅੱਜ ਜਦ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਸੁਖਦੇਵ ਸਿੰਘ ਨੂੰ ਕੋਰੋਨਾ ਵਾਇਰਸ ਨਹੀ ਸੀ ਤਾਂ ਵਿਰੋਧ ਕਰਨ ਵਾਲੇ ਲੋਕਾਂ ਨੂੰ ਪਛਤਾਵਾ ਹੋ ਰਿਹਾ ਹੋਵੇਗਾ।

ਪੜ੍ਹੋ ਇਹ ਖਬਰ ਵੀ -  ISIS ਦਾ ਸਿੱਖਾਂ 'ਤੇ ਹਮਲਾ ਅਤੇ ਕਾਬੁਲ 'ਚੋਂ ਗੁਆਚਦੀਆਂ ਸਿੱਖੀ ਦੀਆਂ ਪੈੜਾਂ : ਕਿਸ਼ਤ -1

ਡੀ.ਸੀ. ਫਿਰੋਜਪੁਰ ਨੇ ਲੋਕਾਂ ਨੂੰ ਝੂਠੀਆਂ ਅਫਵਾਹਾਂ ’ਤੇ ਵਿਸ਼ਵਾਸ਼ ਨਾ ਕਰਨ ਦੀ ਅਪੀਲ ਕੀਤੀ
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਅਫਵਾਹਾਂ ਨਾ ਫੈਲਾਉਣ ਅਤੇ ਨਾ ਹੀ ਝੂਠੀਆਂ ਅਫਵਾਹਾਂ ’ਤੇ ਕਿਸੇ ਤਰ੍ਹਾਂ ਦਾ ਵਿਸ਼ਵਾਸ਼ ਕਰਨ। ਉਨ੍ਹਾਂ ਕਿਹਾ ਕਿ ਲੋਕ ਸ਼ੋਸ਼ਲ ਡਿਸਟੈਂਸ ਬਣਾ ਕੇ ਰੱਖਣ ਅਤੇ ਆਪਣੇ ਆਪਣੇ ਘਰਾਂ ਦੇ ਅੰਦਰ ਰਹਿ ਕੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਇਕ ਦੂਸਰੇ ਦੇ ਜਜਬਾਤਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਖੁਦ ਦੀ ਤੇ ਸਮਾਜ ਦੀ ਮਦਦ ਕਰਨੀ ਚਾਹੀਦੀ ਹੈ।
 


rajwinder kaur

Content Editor

Related News