ਨੌਜਵਾਨ ਨੇ ਆਪ ਹੀ ਕਟਵਾਇਆ ਗੁਪਤ ਅੰਗ, ਫਿਰ ਰਚਿਆ ਡਰਾਮਾ

Friday, Sep 10, 2021 - 04:49 PM (IST)

ਨੌਜਵਾਨ ਨੇ ਆਪ ਹੀ ਕਟਵਾਇਆ ਗੁਪਤ ਅੰਗ, ਫਿਰ ਰਚਿਆ ਡਰਾਮਾ

ਬੁਢਲਾਡਾ (ਬਾਂਸਲ) : ਕਿੰਨਰਾਂ ਵੱਲੋਂ ਇਕ ਨੌਜਵਾਨ ਦੇ ਗੁਪਤ ਅੰਗ ਕੱਟਣ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਪੀੜਤ ਨੇ ਖੁਦ ਹੀ ਬੀਕਾਨੇਰ ਦੇ ਇਕ ਹਸਪਤਾਲ ਤੋਂ ਆਪਣਾ ਗੁਪਤ ਅੰਗ ਕਟਵਾਇਆ ਸੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਜਾਂਚ ਕਰ ਰਹੀ ਪੁਲਸ ਨੇ ਦੋਸ਼ ਲਾਉਣ ਵਾਲੇ ਬੂਟਾ ਸਿੰਘ ਦੀ ਦਰਖਾਸਤ ਤੋਂ ਬਾਅਦ ਜਾਂਚ ਕੀਤੀ ਕਿ ਬੂਟਾ ਸਿੰਘ ਨੇ ਕਿਸੇ ਦੇ ਦਬਾਅ ਅਧੀਨ ਮਹੰਤਾਂ ’ਤੇ ਝੂਠਾ ਦੋਸ਼ ਲਗਾਇਆ ਸੀ।

ਇਸ ਦੀ ਪੁਸ਼ਟੀ ਹੋਣ ਉਪਰੰਤ ਆਪਣੀ ਇੱਛਾ ਸ਼ਕਤੀ ਅਨੁਸਾਰ ਮਹੰਤ ਬਣਨ ਵਾਲੇ ਨੌਜਵਾਨ ਅਤੇ ਪੰਚਾਇਤੀ ਵੱਲੋਂ ਸ਼ਾਮਲ ਹੋਏ ਕੌਂਸਲਰ ਸੰਦੀਪ ਮਹੰਤ ਮਾਨਸਾ ਨੇ ਗਲਤ ਫਹਿਮੀ ਦਾ ਸ਼ਿਕਾਰ ਹੋਏ ਬੂਟਾ ਸਿੰਘ ਨੂੰ ਮਹੰਤਾਂ ਦੇ ਗਰੁੱਪ ਵਿਚ ਸ਼ਾਮਲ ਕਰਵਾ ਦਿੱਤਾ ਅਤੇ ਆਪਣੀ ਗਲਤੀ ਦਾ ਅਹਿਸਾਸ ਕਰਵਾ ਕੇ ਰਾਜ਼ੀਨਾਮਾ ਕਰਵਾ ਦਿੱਤਾ ਹੈ।


author

Gurminder Singh

Content Editor

Related News