ਹੈਰਾਨ ਕਰਨ ਵਾਲੀ ਘਟਨਾ, 10 ਰੁਪਏ ਲਈ ਨੌਜਵਾਨ ਨੂੰ ਦਿੱਤੀ ਦਿਲ-ਦਹਿਲਾਉਣ ਵਾਲੀ ਮੌਤ

Friday, Nov 20, 2020 - 09:14 PM (IST)

ਹੈਰਾਨ ਕਰਨ ਵਾਲੀ ਘਟਨਾ, 10 ਰੁਪਏ ਲਈ ਨੌਜਵਾਨ ਨੂੰ ਦਿੱਤੀ ਦਿਲ-ਦਹਿਲਾਉਣ ਵਾਲੀ ਮੌਤ

ਚੰਡੀਗੜ੍ਹ (ਸੰਦੀਪ) : ਸੈਕਟਰ-44 ਸਥਿਤ ਲੇਬਰ ਚੌਕ ਕੋਲ ਪਲੰਬਰ ਜਸਪਾਲ ਦਾ ਕਤਲ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਧਨਾਸ ਨਿਵਾਸੀ ਦਿਨੇਸ਼, ਸੈਕਟਰ-52 ਨਿਵਾਸੀ ਅਨਿਲ ਅਤੇ ਲੇਬਰ ਚੌਕ ਨਿਵਾਸੀ ਪਰਵਿੰਦਰ ਦੇ ਰੂਪ ਵਿਚ ਹੋਈ ਹੈ। ਦੇਰ ਰਾਤ ਪੁੱਛਗਿਛ ਦੌਰਾਨ ਮੁੱਖ ਮੁਲਜ਼ਮ ਧਨਾਸ ਨਿਵਾਸੀ ਦਿਨੇਸ਼ ਨੇ ਥਾਣੇ ਦੀ ਛੱਤ ਤੋਂ ਛਾਲ ਮਾਰ ਦਿੱਤੀ। ਉਸ ਨੂੰ ਪੁਲਸ ਨੇ ਪੀ. ਜੀ. ਆਈ. ਵਿਚ ਭਰਤੀ ਕਰਵਾਇਆ, ਉੱਥੇ ਹੀ ਪੁਲਸ ਨੇ ਅਨਿਲ ਅਤੇ ਪਰਵਿੰਦਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਪੁਲਸ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੇ ਸ਼ਰਾਬ ਖਰੀਦਣ 'ਤੇ 10 ਰੁਪਏ ਦੀ ਹੇਰਾਫੇਰੀ ਕਰਨ 'ਤੇ ਪਲੰਬਰ ਜਸਪਾਲ ਦੀ ਹੱਤਿਆ ਕੀਤੀ ਸੀ।

ਇਹ ਵੀ ਪੜ੍ਹੋ :  ਜਿਗਰੀ ਯਾਰ ਹੀ ਨਿਕਲੇ ਨੌਜਵਾਨ ਦੇ ਕਾਤਲ, ਵਜ੍ਹਾ ਕਰ ਦੇਵੇਗੀ ਹੈਰਾਨ

ਸਿਰ 'ਤੇ ਪੱਥਰ ਨਾਲ ਕੀਤਾ ਸੀ ਤਾਬੜ ਤੋੜ ਹਮਲਾ
16 ਨਵੰਬਰ ਦੀ ਸਵੇਰੇ ਲੇਬਰ ਚੌਕ ਕੋਲ ਲਹੂ-ਲੁਹਾਨ ਇਕ ਵਿਅਕਤੀ ਦੇ ਬੇਹੋਸ਼ ਪਏ ਹੋਣ ਦੀ ਸੂਚਨਾ ਪੁਲਸ ਕੰਟਰੋਲ ਰੂਮ ਵਿਚ ਮਿਲੀ ਸੀ। ਸੈਕਟਰ-34 ਥਾਣਾ ਇੰਚਾਰਜ ਬਲਦੇਵ ਸਿੰਘ ਦੇ ਨਾਲ ਪਹੁੰਚੀ ਟੀਮ ਨੇ ਉਸ ਨੂੰ ਜੀ. ਐੱਮ. ਸੀ. ਐੱਚ.-32 ਵਿਚ ਭਰਤੀ ਕਰਵਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਮ੍ਰਿਤਕ ਦੀ ਪਛਾਣ ਪੰਜਾਬ ਦੇ ਜਗਤਪੁਰਾ ਨਿਵਾਸੀ 32 ਸਾਲਾ ਜਸਪਾਲ ਦੇ ਤੌਰ 'ਤੇ ਹੋਈ ਸੀ। ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿਛ ਵਿਚ ਦੱਸਿਆ ਕਿ ਉਨ੍ਹਾਂ ਨਾਲ ਜਸਪਾਲ ਨੇ ਦੇਰ ਰਾਤ ਚੌਕ ਦੇ ਨੇੜੇ ਸ਼ਰਾਬ ਪੀਤੀ। ਸ਼ਰਾਬ ਖ਼ਤਮ ਹੋਣ 'ਤੇ ਜਸਪਾਲ ਨੂੰ ਪੈਸੇ ਦੇ ਕੇ ਦੁਬਾਰਾ ਸ਼ਰਾਬ ਮੰਗਵਾਈ।

ਇਹ ਵੀ ਪੜ੍ਹੋ :  ਫਿਲੌਰ ਦੀ ਘਟਨਾ, ਪਤਨੀ ਨੇ ਥਾਣੇ 'ਚ ਕੀਤੀ ਪਤੀ ਦੀ ਸ਼ਿਕਾਇਤ, ਜਦੋਂ ਘਰ ਪੁੱਜੀ ਪੁਲਸ ਤਾਂ ਉੱਡੇ ਹੋਸ਼

ਉਸ ਨੇ ਸ਼ਰਾਬ ਲਿਆ ਕੇ ਦੱਸਿਆ ਕਿ 50 ਰੁਪਏ ਦੀ ਮਿਲੀ ਹੈ ਜਦੋਂ ਕਿ ਦਿਨੇਸ਼ ਨੇ ਕਿਹਾ ਕਿ 40 ਰੁਪਏ ਦੀ ਮਿਲਦੀ ਹੈ। 10 ਰੁਪਏ ਵਾਪਸ ਕਰਨੇ ਪੈਣਗੇ। ਇਸ ਗੱਲ ਨੂੰ ਲੈ ਕੇ ਵਿਵਾਦ ਵਧਿਆ। ਇਸ ਤੋਂ ਬਾਅਦ ਦਿਨੇਸ਼, ਅਨਿਲ ਅਤੇ ਪਰਵਿੰਦਰ ਨੇ ਜਸਪਾਲ ਦੇ ਸਿਰ 'ਤੇ ਪੱਥਰ ਨਾਲ ਤਾਬੜਤੋੜ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ :  ਮੋਗਾ ਸੈਕਸ ਸਕੈਂਡਲ 'ਚ ਵੱਡਾ ਖੁਲਾਸਾ, ਗੈਂਗਸਟਰ ਸੁੱਖ ਭਿਖਾਰੀਵਾਲ ਤੇ ਹੈਰੀ ਚੱਠਾ ਦਾ ਨਾਂ ਆਇਆ ਸਾਹਮਣੇ


author

Gurminder Singh

Content Editor

Related News