ਟ੍ਰੈਵਲ ਏਜੰਟ ਨੇ ਰਿਸ਼ਤੇਦਾਰਾਂ ਨੂੰ ਵੀ ਨਾ ਬਖ਼ਸ਼ਿਆ, ਅਰਮੀਨੀਆ 'ਚ ਫਸਾ'ਤੇ ਨੌਜਵਾਨ, ਦੇਖੋ ਮਾੜੇ ਹਾਲਾਤਾਂ ਦੀ ਵੀਡੀਓ

Wednesday, Mar 27, 2024 - 05:12 AM (IST)

ਟ੍ਰੈਵਲ ਏਜੰਟ ਨੇ ਰਿਸ਼ਤੇਦਾਰਾਂ ਨੂੰ ਵੀ ਨਾ ਬਖ਼ਸ਼ਿਆ, ਅਰਮੀਨੀਆ 'ਚ ਫਸਾ'ਤੇ ਨੌਜਵਾਨ, ਦੇਖੋ ਮਾੜੇ ਹਾਲਾਤਾਂ ਦੀ ਵੀਡੀਓ

ਖੰਨਾ (ਬਿਪਨ)- ਅਕਸਰ ਦੇਖਣ 'ਚ ਆਉਂਦਾ ਹੈ ਕਿ ਨੌਜਵਾਨ ਰੋਜ਼ੀ-ਰੋਟੀ ਕਮਾਉਣ ਅਤੇ ਬਿਹਤਰ ਭਵਿੱਖ ਲਈ ਵਿਦੇਸ਼ ਜਾਣ ਲਈ ਟ੍ਰੈਵਲ ਏਜੰਟਾਂ ਦਾ ਸਹਾਰਾ ਲੈਂਦੇ ਹਨ। ਕਈ ਤਾਂ ਚੰਗੇ ਏਜੰਟ ਕਾਰਨ ਸਹੀ ਸਲਾਮਤ ਵਿਦੇਸ਼ ਪਹੁੰਚ ਜਾਂਦੇ ਹਨ, ਪਰ ਕਈ ਲੋਕ ਫਰਜ਼ੀ ਟ੍ਰੈਵਲ ਏਜੰਟਾਂ ਦੇ ਝਾਂਸੇ 'ਚ ਫਸ ਜਾਂਦੇ ਹਨ। ਪੈਸਿਆਂ ਦੇ ਨੁਕਸਾਨ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਖੰਨਾ ਇਲਾਕੇ ਤੋਂ, ਜਿੱਥੇ ਇਕ ਟ੍ਰੈਵਲ ਏਜੰਟ ਨੇ ਦੋ ਨੌਜਵਾਨਾਂ ਨੂੰ ਵਿਦੇਸ਼ ਬੁਲਗਾਰੀਆ ਪਹੁੰਚਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਕੋਲੋਂ ਪੈਸੇ ਠੱਗ ਲਏ ਤੇ ਫਿਰ ਉਨ੍ਹਾਂ ਨੂੰ ਅਰਮੀਨੀਆ ਭੇਜ ਦਿੱਤਾ। ਨੌਜਵਾਨਾਂ ਨੇ ਦੱਸਿਆ ਕਿ ਉੱਥੇ ਕੋਈ ਕੰਮ ਵੀ ਨਹੀਂ ਹੈ। ਕਿਸੇ ਤਰ੍ਹਾਂ ਉੱਥੇ ਕਈ ਦਿਨ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਵੀ ਕੀਤੀ, ਤਾਂ ਜੋ ਉਨ੍ਹਾਂ ਨੂੰ ਰੋਟੀ-ਪਾਣੀ ਦੀ ਮੁਸ਼ਕਲ ਨਾ ਆਵੇ, ਪਰ ਉਨ੍ਹਾਂ ਨੂੰ ਕੀਤੇ ਹੋਏ ਕੰਮ ਦੇ ਵੀ ਪੈਸੇ ਨਾ ਮਿਲੇ।  

ਇਹ ਵੀ ਪੜ੍ਹੋ- ਕਾਂਗਰਸ ਦਾ 'ਹੱਥ' ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਬਿੱਟੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਉਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਟਰੈਵਲ ਏਜੰਟ ਉਨ੍ਹਾਂ ਦੀ ਰਿਸ਼ਤੇਦਾਰੀ 'ਚੋਂ ਹੀ ਹੈ, ਜਿਸ ਨੇ ਕਿਹਾ ਸੀ ਕਿ ਉਹ ਮੁੰਡਿਆਂ ਨੂੰ ਬੁਲਗਾਰੀਆ ਭੇਜ ਦੇਵੇਗਾ। ਉਨ੍ਹਾਂ ਨੂੰ ਭੇਜਣ ਬਦਲੇ ਉਸ ਨੇ ਉਨ੍ਹਾਂ ਤੋਂ ਇਕ ਮੁੰਡੇ ਦੇ 4.5 ਲੱਖ ਦੇ ਹਿਸਾਬ ਨਾਲ 9 ਲੱਖ ਰੁਪਏ ਲੈ ਲਏ। ਉਨ੍ਹਾਂ ਅੱਗੇ ਦੱਸਿਆ ਕਿ ਉਸ ਨੇ ਮੁੰਡਿਆਂ ਨੂੰ ਬੁਲਗਾਰੀਆ ਦੀ ਜਗ੍ਹਾ ਅਰਮੀਨੀਆ ਭੇਜ ਦਿੱਤਾ, ਜਿੱਥੇ ਹਾਲਾਤ ਬਹੁਤ ਖ਼ਰਾਬ ਹਨ ਤੇ ਉਨ੍ਹਾਂ ਦੇ ਮੁੰਡੇ ਉੱਥੇ ਸੜਕਾਂ 'ਤੇ ਭੁੱਖੇ-ਪਿਆਸੇ ਰੁਲ਼ ਰਹੇ ਹਨ।ਨੌਜਵਾਨਾਂ ਨੇ ਘਰ ਵਾਪਸੀ ਲਈ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਕੋਲ ਮਦਦ ਦੀ ਗੁਹਾਰ ਲਗਾਈ ਹੈ।

ਦੂਜੇ ਪਾਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਖੰਨਾ ਪੁਲਸ ਕੋਲ ਪਹੁੰਚ ਕੇ ਟਰੈਵਲ ਏਜੰਟ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਮੋਹਾਲੀ ਦੇ ਟਰੈਵਲ ਏਜੰਟ ਨੇ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪਿੰਡ ਗੱਗੜਮਾਜਰਾ ਦੇ ਵਸਨੀਕ ਮਨਦੀਪ ਸਿੰਘ ਅਤੇ ਅਜਲੌਦ ਦੇ ਰਹਿਣ ਵਾਲੇ ਜਗਜੀਤ ਸਿੰਘ ਜੱਗੀ ਨੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਨੇ ਬੁਲਗਾਰੀਆ ਜਾਣਾ ਸੀ। ਪਰ ਦਸੰਬਰ 2023 ਵਿਚ ਉਹਨਾਂ ਨੂੰ ਟੂਰਿਸਟ ਵੀਜ਼ੇ 'ਤੇ ਅਰਮੀਨੀਆ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- 'ਲਵ ਮੈਰਿਜ' ਦਾ ਖ਼ੂਨੀ ਅੰਜਾਮ ! ਦੂਜੀ ਔਰਤ ਲਈ ਪਤੀ ਨੇ ਗਲ਼ ਘੁੱਟ ਕੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ

ਮੋਹਾਲੀ ਦੇ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਟੂਰਿਸਟ ਵੀਜ਼ੇ ’ਤੇ ਅਰਮੀਨੀਆ ਜਾਣ ਮਗਰੋਂ ਉਨ੍ਹਾਂ ਨੂੰ ਉੱਥੇ ਵਰਕ ਪਰਮਿਟ ਦਿਵਾਇਆ ਜਾਵੇਗਾ, ਪਰ 3 ਮਹੀਨੇ ਬਾਅਦ ਵੀ ਉਨ੍ਹਾਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਗਿਆ। ਉਹ ਕਮਰੇ ਵਿੱਚ ਬੰਦ ਰਹਿੰਦੇ ਹਨ, ਭੁੱਖੇ-ਪਿਆਸੇ ਵੀ ਦਿਨ ਕੱਟਣੇ ਪੈਂਦੇ ਹਨ। ਵਤਨ ਵਾਪਸੀ ਲਈ ਵਿਦੇਸ਼ੀ ਧਰਤੀ 'ਤੇ ਭਾਰੀ ਜੁਰਮਾਨਾ ਭਰਨ ਦੀ ਗੱਲ ਕਹੀ ਜਾ ਰਹੀ ਹੈ, ਪਰ ਪਰਿਵਾਰ ਕੋਲ ਹੁਣ ਉਨ੍ਹਾਂ ਨੂੰ ਵਾਪਸ ਬੁਲਾਉਣ ਲਈ ਹੋਰ ਪੈਸੇ ਨਹੀਂ ਹਨ। ਉਨ੍ਹਾਂ ਵੀਡੀਓ 'ਚ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤੇ ਉਨ੍ਹਾਂ ਨੂੰ ਘਰ ਵਾਪਸ ਲਿਆਂਦਾ ਜਾਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News