ਨੌਜਵਾਨ ਵਲੋਂ ਪਤਨੀ ਤੇ ਧੀਆਂ ਨੂੰ ਗੋਲ਼ੀ ਮਾਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ
Sunday, Feb 07, 2021 - 09:37 PM (IST)
ਫਰੀਦਕੋਟ (ਜਗਤਾਰ) : ਇਥੋਂ ਨਾਰਾਇਣ ਨਗਰ 'ਚ ਇਕ ਨੌਜਵਾਨ ਠੇਕੇਦਾਰ ਕਰਨ ਕਟਾਰੀਆ ਵੱਲੋਂ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪੁਲਸ ਨੇ ਇਸ ਮਾਮਲੇ ਵਿਚ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਦੇ ਸਾਲ਼ੇ ਨੂੰ ਨਾਮਜ਼ਦ ਕੀਤਾ ਗਿਆ ਹੈ। ਹੁਣ ਦੀ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਇਹ ਕਾਰਵਾਈ ਮ੍ਰਿਤਕ ਠੇਕੇਦਾਰ ਕਰਨ ਕਟਾਰੀਆ ਦੇ ਸੁਸਾਈਡ ਨੋਟ ਅਤੇ ਉਸ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤੀ ਹੈ। ਇਸ ਘਟਨਾਕ੍ਰਮ ਦੌਰਾਨ ਕਰਨ ਕਟਾਰੀਆ ਤੇ ਉਸ ਦੇ ਦੋਵੇਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਉਸ ਦੀ ਪਤਨੀ ਸ਼ੀਨਮ ਕਟਾਰੀਆ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਹੋਇਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ : ਗੈਂਗਸਟਰ ਗੋਲੀ ਦਾ ਭਰਾ ਤੇ ਉਸ ਦੇ 5 ਸਾਥੀ ਭਾਰੀ ਮਾਤਰਾ 'ਚ ਹਥਿਆਰਾਂ ਸਣੇ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਸਥਾਨਕ ਫਿਰੋਜ਼ਪੁਰ ਸੜਕ ’ਤੇ ਪੈਂਦੇ ਨਾਰਾਇਣ ਨਗਰ ਵਿਖੇ ਰਹਿੰਦੇ ਇਕ ਪਰਿਵਾਰ ਦੇ ਨੌਜਵਾਨ ਨੇ ਆਪਣੇ 2 ਮਾਸੂਮ ਬੱਚਿਆਂ ਅਤੇ ਪਤਨੀ ਨੂੰ ਗੋਲ਼ੀ ਮਾਰਣ ਤੋਂ ਬਾਅਦ ਖੁਦ ਨੂੰ ਵੀ ਗੋਲ਼ੀ ਮਾਰ ਲਈ ਸੀ। ਇਸ ਦੌਰਾਨ ਦੋਵਾਂ ਬੱਚਿਆਂ ਅਤੇ ਨੌਜਵਾਨ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਦੀ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਰਨ ਉਰਫ਼ ਆਸ਼ੂ ਕਟਾਰੀਆ (35) ਆਪਣੀ ਪਤਨੀ ਸੀਨਮ ਕਟਾਰੀਆ (33) ਅਤੇ 2 ਬੱਚਿਆਂ ਲੜਕਾ (6) ਅਤੇ ਲੜਕੀ (3) ਸਮੇਤ ਆਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਕੁੱਝ ਪੈਸਿਆਂ ਲਈ ਹੋਇਆ ਖੂਨੀ, ਭਰਾ ਨੇ ਮੌਤ ਦੇ ਘਾਟ ਉਤਾਰਿਆ ਭਰਾ
ਜਾਂਚ ਲਈ ਪੁੱਜੀ ਪੁਲਸ ਅਧਿਕਾਰੀਆਂ ਦੀ ਟੀਮ ਜਿਸ ’ਚ ਸੇਵਾ ਸਿੰਘ ਮੱਲੀ ਐੱਸ. ਪੀ. (ਡੀ), ਸਤਵਿੰਦਰ ਸਿੰਘ ਵਿਰਕ ਡੀ. ਐੱਸ. ਪੀ., ਦਲਬੀਰ ਸਿੰਘ ਸੀ. ਆਈ. ਏ. ਸਟਾਫ਼ ਮੁਖੀ ਅਤੇ ਗੁਰਵਿੰਦਰ ਸਿੰਘ ਭੁੱਲਰ ਥਾਣਾ ਸਿਟੀ ਮੁਖੀ ਨੂੰ ਜਾਂਚ ਦੌਰਾਨ ਇਕ ਸੁਸਾਈਡ ਨੋਟ ਵੀ ਪ੍ਰਾਪਤ ਹੋਇਆ, ਜਿਸ ਨੂੰ ਪੁਲਸ ਪਾਰਟੀ ਵੱਲੋਂ ਘਟਨਾ ਨੂੰ ਅੰਜਾਮ ਦੇਣ ਲਈ ਵਰਤੇ ਗਏ ਰਿਵਾਲਵਰ ਸਮੇਤ ਕਬਜ਼ੇ ’ਚ ਲੈ ਲਿਆ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਨੌਜਵਾਨ ਕੁੜੀ ਦੀ ਦਰਦਨਾਕ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?