‘ਥਾਣੇ ਨੇੜੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ’

Thursday, Dec 17, 2020 - 03:32 PM (IST)

‘ਥਾਣੇ ਨੇੜੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ’

ਅੰਮ੍ਰਿਤਸਰ, (ਸੰਜੀਵ) : ਥਾਣਾ ਸੀ-ਡਵੀਜ਼ਨ ਤੋਂ ਕੁਝ ਦੂਰੀ ’ਤੇ ਅਣਪਛਾਤੇ ਵਿਕਅਤੀਆਂ ਨੇ 23 ਸਾਲਾ ਮੰਥਨ ਢੀਂਗਰਾ ਵਾਸੀ ਖਾਈ ਮਹੱਲਾ ਲਾਹੌਰੀ ਗੇਟ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਫਿਲਹਾਲ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀ ਹੈ। ਵਾਰਦਾਤ ਰਾਤ 1 ਵਜੇ ਹੋਈ, ਜਦੋਂ ਕਿ ਪੁਲਸ ਨੂੰ 2 ਘੰਟੇ ਬਾਅਦ ਇਸਦੀ ਸੂਚਨਾ ਮਿਲੀ ਅਤੇ ਉਸਨੇ ਜਾਂਚ ਸ਼ੁਰੂ ਕੀਤੀ ।

ਕੀ ਹੈ ਮਾਮਲਾ : ਮ੍ਰਿਤਕ ਦੇ ਪਿਤਾ ਮਦਨ ਲਾਲ ਅਨੁਸਾਰ ਮੰਥਨ ਢੀਂਗਰਾ ਬੀਤੀ ਰਾਤ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਦਾ ਕਹਿ ਕੇ ਘਰੋਂ ਨਿਕਲਿਆ ਸੀ ਅਤੇ ਰਾਤ ਨੂੰ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਬੇਟੇ ਨੂੰ ਕਿਸੇ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕਿਸੇ ਰਾਹਗੀਰ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਜਦੋਂ ਉਹ ਮੌਕੇ ’ਤੇ ਗਏ ਤਾਂ ਉਨ੍ਹਾਂ ਦੇ ਬੇਟੇ ਨੂੰ ਗੋਲੀ ਲੱਗੀ ਹੋਈ ਸੀ ਅਤੇ ਉਹ ਮ੍ਰਿਤਕ ਹਾਲਤ ਵਿਚ ਸੀ ।


author

Bharat Thapa

Content Editor

Related News