ਇੰਗਲੈਂਡ ਦੀ ਜੇਲ੍ਹ 'ਚ ਸਜ਼ਾ ਕੱਟ ਚੁੱਕੇ ਨੌਜਵਾਨ ਨੂੰ ਨਹੀਂ ਮਿਲ ਰਿਹਾ ਇਨਸਾਫ਼, ਪੁੱਤ ਨੂੰ ਵੇਖਣ ਲਈ ਤਰਸ ਰਹੇ ਮਾਪੇ
Thursday, Aug 01, 2024 - 03:13 PM (IST)
            
            ਗੁਰਦਾਸਪੁਰ (ਵਿਨੋਦ)-ਮਾਪਿਆਂ ਦਾ ਸੁਫ਼ਨਾ ਹੁੰਦਾ ਹੈ ਕਿ ਪੁੱਤਰ ਕਿਸੇ ਤਰ੍ਹਾਂ ਆਪਣੇ ਪੈਰਾਂ 'ਤੇ ਖਲੋ ਜਾਵੇ ਤਾਂ ਜੋ ਚੰਗੀ ਜ਼ਿੰਦਗੀ ਜਿਊਂਣ ਦੇ ਕਾਬਲ ਹੋ ਸਕੇ। ਇਸ ਲਈ ਕਰਜ਼ਾ ਚੁੱਕ ਕੇ ਪੁੱਤਰਾਂ ਨੂੰ ਵਿਦੇਸ਼ ਭੇਜਣ ਤੋਂ ਵੀ ਮਾਪੇ ਗੁਰੇਜ ਨਹੀਂ ਕਰਦੇ ,ਪਰ ਉੱਥੇ ਜਾ ਕੇ ਬੱਚੇ ਨਾਲ ਜੇਕਰ ਕੁਝ ਅਨਹੋਣੀ ਹੋ ਜਾਵੇ ਤਾਂ ਮਾਪਿਆਂ ਦੀ ਦੌੜ ਭੱਜ ਹੋਰ ਵੱਧ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨਜ਼ਦੀਕੀ ਪਿੰਡ ਲਾਲੋਵਾਲ ਵਿਖੇ ਸਾਹਮਣੇ ਆਇਆ ਹੈ, ਜਿੱਥੋਂ ਦੇ ਇੱਕ ਨੌਜਵਾਨ ਜਸਪ੍ਰੀਤ ਸਿੰਘ ਦੇ ਮਾਂ -ਪਿਓ ਆਪਣੇ ਪੁੱਤਰ ਨੂੰ ਵਾਪਸ ਭਾਰਤ ਲਿਆਉਣ ਲਈ ਸਰਕਾਰੀ ਦਫਤਰਾਂ ਦੇ ਲਗਾਤਾਰ ਚੱਕਰ ਲਗਾ ਰਹੇ ਹਨ। ਦਰਅਸਲ ਜਸਪ੍ਰੀਤ ਸਿੰਘ ਇੰਗਲੈਂਡ ਵਿੱਚ ਆਪਣੀ ਮਿਹਨਤ ਦੇ ਪੈਸੇ ਮੰਗਣ 'ਤੇ ਮਾਲਕਾਂ ਵੱਲੋਂ ਇੱਕ ਝੂਠੇ ਮਾਮਲੇ ਵਿੱਚ ਫਸਾ ਦਿੱਤਾ ਗਿਆ ਤੇ ਹੁਣ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ ਪਰ ਫਿਰ ਵੀ ਨਹੀਂ ਮਿਲ ਰਿਹਾ ਇਨਸਾਫ਼ ਹੁਣ ਉਸ ਦੇ ਕੋਲ ਕੋਈ ਪਾਸਪੋਰਟ ਤੇ ਕਾਗਜ਼ ਨਹੀਂ ਹੈ ਇਸ ਲਈ ਇੰਗਲੈਂਡ ਦੇ ਡਿਟੈਕਸ਼ਨ ਹੋਮ ਵਿੱਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਨਸ਼ੇ ’ਚ ਧੁੱਤ ਨੌਜਵਾਨ ਸੜਕਾਂ ਦੇ ਡਿੱਗਦਾ ਹੋਇਆ ਆਇਆ ਨਜ਼ਰ, ਸਵਾਲਾਂ ਦੇ ਘੇਰੇ ’ਚ ਪੁਲਸ
ਜਸਪ੍ਰੀਤ ਦੇ ਮਾਪਿਆਂ ਨੇ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਵੇਖਣ ਲਈ ਤਰਸ ਰਹੇ ਹਨ। ਮਾਪਿਆਂ ਨੇ ਦੱਸਿਆ ਕਿ ਪੁੱਤਰ ਜਸਪ੍ਰੀਤ ਸਿੰਘ ਆਪਣੀ ਪਤਨੀ ਦੀ ਸਪੋਂਸਰਸ਼ਿਪ ਤੇ 2020 ਵਿੱਚ ਇੰਗਲੈਂਡ ਗਿਆ ਸੀ ਪਰ ਉੱਥੇ ਜਾ ਕੇ ਉਸ ਦੀ ਆਪਣੀ ਪਤਨੀ ਨਾਲ ਨਹੀਂ ਬਣੀ ਅਤੇ ਉਹ ਵੱਖ ਹੋ ਗਿਆ ਤੇ ਇੰਗਲੈਂਡ ਵਿੱਚ ਹੀ ਕਿਸੇ ਪਾਕਿਸਤਾਨੀ ਮੂਲ ਦੇ ਵਿਅਕਤੀ ਦੀ ਫਰਮ ਦੀ ਗੱਡੀ ਚਲਾਉਣ ਲੱਗ ਪਿਆ। ਪਰ ਉਸ ਦਾ ਮਾਲਕ ਉਸ ਨੂੰ ਪੂਰੇ ਪੈਸੇ ਨਹੀਂ ਦਿੰਦਾ ਸੀ। ਜਦੋਂ ਉਸ ਨੇ ਬਾਰ-ਬਾਰ ਪੈਸੇ ਦੀ ਮੰਗ ਕਰਨੀ ਸ਼ੁਰੂ ਕੀਤੀ ਤਾਂ ਉਸ ਦੇ ਮਾਲਕ ਨੇ ਉਸ ਨੂੰ ਧਮਕੀਆਂ ਦੇਣ ਦੇ ਝੂਠੇ ਮੁਕੱਦਮੇ ਵਿੱਚ ਫਸਾ ਦਿੱਤਾ, ਜਿਸ ਤੇ ਉਸ ਨੂੰ 14 ਮਹੀਨੇ ਦੀ ਜੇਲ੍ਹ ਹੋ ਗਈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਸਖ਼ਤ, ਵਾਹਨ ਚਲਾਉਣ ਵਾਲੇ ਨਾਬਾਲਗਾਂ ਤੇ ਮਾਪਿਆਂ 'ਤੇ ਅੱਜ ਤੋਂ ਕੱਸਿਆ ਜਾਵੇਗਾ ਸ਼ਿਕੰਜਾ
ਹੁਣ ਜਸਪ੍ਰੀਤ ਸਿੰਘ ਨੇ ਆਪਣੀ ਸਜ਼ਾ ਕੱਟ ਲਈ ਹੈ ਤੇ ਚਾਰ ਮਹੀਨੇ ਤੋਂ ਇੰਗਲੈਂਡ ਦੇ ਡਿਟੈਕਸ਼ਨ ਹੋਮ ਵਿੱਚ ਹੈ। ਉਸ ਦਾ ਪੰਜਾਬ ਵਿੱਚ ਐਕਸੀਡੈਂਟ ਹੋਇਆ ਸੀ ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ ਸਨ ਜਿਸ ਦਾ ਅਸਰ ਹੁਣ ਤੱਕ ਉਸ ਦੇ ਸਰੀਰ 'ਤੇ ਦਿਸਦਾ ਹੈ ਅਤੇ ਕਦੇ ਕਦੇ ਉਸ ਨੂੰ ਦਰਦਾ ਵੀ ਹੁੰਦੀਆਂ ਹਨ। ਜਸਪ੍ਰੀਤ ਦੇ ਮਾਪਿਆਂ ਨੇ ਦੱਸਿਆ ਸੀ ਜਸਪ੍ਰੀਤ ਦੇ ਮਾਲਕਾਂ ਨੇ ਉਸ ਦੇ ਪਾਸਪੋਰਟ ਸਮੇਤ ਸਾਰੇ ਕਾਗਜਾਤ ਗਵਾ ਦਿੱਤੇ ਹਨ ਜਿਸ ਕਾਰਨ ਜਸਪ੍ਰੀਤ ਦੇ ਵਾਪਸ ਆਉਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਉਹ ਆਪਣੀ ਇਸ ਪਰੇਸ਼ਾਨੀ ਨੂੰ ਲੈ ਕੇ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ- 25 ਸਾਲਾ ਨੌਜਵਾਨ ਦਾ ਸ਼ਰਮਨਾਕ ਕਾਰਾ, 2 ਸਾਲ ਦੀ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
