ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਅੱਧੀ ਰਾਤੀਂ ਘਰੋਂ ਚੁੱਕਿਆ ਨੌਜਵਾਨ, ਫ਼ਿਰ ਦਾਤਰ ਨਾਲ ਕਤਲ ਕਰ ਕੇ ਮੰਡੀ ਅੱਗੇ ਸੁੱਟੀ ਲਾਸ਼

Monday, Feb 26, 2024 - 08:51 PM (IST)

ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਅੱਧੀ ਰਾਤੀਂ ਘਰੋਂ ਚੁੱਕਿਆ ਨੌਜਵਾਨ, ਫ਼ਿਰ ਦਾਤਰ ਨਾਲ ਕਤਲ ਕਰ ਕੇ ਮੰਡੀ ਅੱਗੇ ਸੁੱਟੀ ਲਾਸ਼

ਭਿੱਖੀਵਿੰਡ (ਅਮਨ,ਸੁਖਚੈਨ)- ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 24 ਸਾਲਾ ਨੌਜਵਾਨ ਦਾ ਉਸ ਦੇ ਘਰ ’ਚੋਂ ਚੁੱਕ ਕੇ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹੀ ਨਹੀਂ, ਉਸ ਦਾ ਕਤਲ ਕਰ ਕੇ ਲਾਸ਼ ਭਿੱਖੀਵਿੰਡ ਦਾਣਾ ਮੰਡੀ ਦੇ ਸਾਹਮਣੇ ਸੁੱਟ ਦਿੱਤੀ ਗਈ।

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਦ ਇਸ ਨੌਜਵਾਨ ਦੀ ਲਾਸ਼ ਲੋਕਾਂ ਨੇ ਦਾਣਾ ਮੰਡੀ ਦੇ ਸਾਹਮਣੇ ਪਈ ਵੇਖੀ ਤਾਂ ਉਨ੍ਹਾਂ ਵਲੋਂ ਤੁਰੰਤ ਥਾਣਾ ਭਿੱਖੀਵਿੰਡ ਪੁਲਸ ਨੂੰ ਸੂਚਿਤ ਕੀਤਾ ਗਿਆ। ਉੱਧਰ ਮੌਕੇ ’ਤੇ ਪਹੁੰਚੀ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਸਤਨਾਮ ਸਿੰਘ ਉਰਫ਼ ਘੁੱਲਾ ਪੁੱਤਰ ਮੇਜਰ ਸਿੰਘ ਵਾਸੀ ਚੇਲਾ ਕਾਲੋਨੀ ਭਿੱਖੀਵਿੰਡ ਦੇ ਜੀਜੇ ਗੁਰਦਿੱਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਬੀਤੀ ਦੇਰ ਰਾਤ ਘਰ ’ਚ ਆਪਣੀ ਭਾਬੀ ਅਤੇ ਛੋਟੇ ਬੱਚਿਆਂ ਨਾਲ ਸੀ।

ਇਹ ਵੀ ਪੜ੍ਹੋ- ਹਰਿਆਣਾ ਦੇ ਸਾਬਕਾ ਵਿਧਾਇਕ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ, 1 ਸੁਰੱਖਿਆ ਕਰਮਚਾਰੀ ਦੀ ਵੀ ਹੋਈ ਮੌਤ

ਇਸ ਦੌਰਾਨ ਦੇਰ ਰਾਤ 12 ਵਜੇ ਦੇ ਕਰੀਬ ਜਦ ਘਰ ਦਾ ਦਰਵਾਜ਼ਾ ਖੜਕਿਆ ਤਾਂ ਸਤਨਾਮ ਸਿੰਘ ਨੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਣਪਛਾਤੇ ਵਿਅਕਤੀਆਂ ਨੇ ਉਸੇ ਵੇਲੇ ਉਸ ਦੀ ਧੌਣ ’ਚ ਦਾਤਰ ਮਾਰ ਦਿੱਤਾ ਤੇ ਉਸ ਨੂੰ ਅਗਵਾ ਕਰਕੇ ਉੱਥੋਂ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਫ਼ੋਨ ਕਰ ਕੇ ਦੱਸਿਆ ਕਿ ਤੁਹਾਡੇ ਨੌਜਵਾਨ ਦੀ ਲਾਸ਼ ਮੰਡੀ ਦੇ ਸਾਹਮਣੇ ਪਈ ਹੋਈ ਹੈ। 

ਉੱਧਰ ਤਫਤੀਸ਼ ਕਰ ਰਹੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ. ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਭਰਜਾਈ ਨੇ ਉਨ੍ਹਾਂ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਦਿਓਰ ਨੂੰ ਪੰਜ ਅਣਪਛਾਤੇ ਵਿਅਕਤੀ ਘਰ ’ਚੋਂ ਚੁੱਕ ਕੇ ਲੈ ਗਏ ਹਨ ਤੇ ਰੌਲਾ ਪਾ ਰਹੇ ਸਨ ਕਿ ਤੂੰ ਸਾਡੀ ਕੁੜੀ ਨੂੰ ਟਰੱਕਾਂ ’ਚ ਲਈ ਫਿਰਦਾ ਹੈਂ। ਡੀ.ਐੱਸ.ਪੀ. ਨੇ ਕਿਹਾ ਕਿ ਇਹ ਮਾਮਲਾ ਨਾਜਾਇਜ਼ ਸਬੰਧਾਂ ਦਾ ਪਾਇਆ ਜਾ ਰਿਹਾ ਹੈ, ਫਿਲਹਾਲ ਪੁਲਸ ਨੇ ਸਤਨਾਮ ਦੀ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- UK ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਲਏ ਪੈਸੇ, ਰਿਫਿਊਜ਼ਲ ਦਾ ਕਹਿ ਕੇ ਟ੍ਰੈਵਲ ਏਜੰਟ ਖ਼ੁਦ ਪਹੁੰਚੀ ਵਿਦੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


 


author

Harpreet SIngh

Content Editor

Related News