ਜਲੰਧਰ ''ਚ ਦਿਨ-ਦਿਹਾੜੇ ਤਲਵਾਰਾਂ ਨਾਲ ਵੱਢਿਆ ਨੌਜਵਾਨ, ਇਲਾਕੇ ''ਚ ਦਹਿਸ਼ਤ ਦਾ ਮਾਹੌਲ

05/25/2016 1:19:24 PM

ਜਲੰਧਰ : ਸ਼ਹਿਰ ਦੇ ਗੁਰੂ ਨਾਨਕਪੁਰਾ ਇਲਾਕੇ ''ਚ ਬੁੱਧਵਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਤਲਵਾਰਾਂ ਨਾਲ ਇਕ ਨੌਜਵਾਨ ''ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਬੁਰੀ ਤਰ੍ਹਾਂ ਜ਼ਖਮੀਂ ਹੋਏ ਨੌਜਵਾਨ ਦੀ ਜੌਹਲ ਹਸਪਤਾਲ ਲਿਜਾਂਦੇ ਸਮੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਹੈ ਅਤੇ ਇਸ ''ਚ ਮ੍ਰਿਤਕ ਨੌਜਵਾਨ ਦਾ ਇਕ ਦੋਸਤ ਵੀ ਜ਼ਖਮੀਂ ਹੋਇਆ ਹੈ। ਮੌਕੇ ''ਤੇ ਪੁੱਜੀ ਪੁਲਸ ਵਲੋਂ ਮ੍ਰਿਤਕ ਨੌਜਵਾਨ ਦੀ ਪਛਾਣ ਕਰਵਾਈ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ''ਚ ਦਹਿਸ਼ਤ ਦਾ ਮਾਹੌਲ ਹੈ। 
 

Babita Marhas

News Editor

Related News