ਸ਼ਰਾਬ ਦੇ ਨਸ਼ੇ ''ਚ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਦੋਸਤ ਦਾ ਕਤਲ

Thursday, Oct 22, 2020 - 03:06 PM (IST)

ਸ਼ਰਾਬ ਦੇ ਨਸ਼ੇ ''ਚ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਦੋਸਤ ਦਾ ਕਤਲ

ਲੁਧਿਆਣਾ (ਰਾਜ) : ਢੰਡਾਰੀ ਕਲਾਂ ਵਿਚ ਵਿਹੜੇ ਦੇ ਕਮਰੇ 'ਚ ਸ਼ਰਾਬ ਪੀ ਰਹੇ ਤਿੰਨ ਦੋਸਤ ਝਗੜ ਪਏ। ਜਿਸ ਤੋਂ ਬਾਅਦ ਦੋਸਤਾਂ ਨੇ ਮਿਲ ਕੇ ਤੀਜੇ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗਿੰਨੀ (30) ਵਜੋਂ ਹੋਈ ਹੈ। ਕਤਲ ਤੋਂ ਬਾਅਦ ਦੋਸ਼ੀ ਦੋਸਤ ਉਥੋਂ ਭੱਜ ਗਏ। ਸੂਚਨਾ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਅਤੇ ਚੌਕੀ ਢੰਡਾਰੀ ਕਲਾਂ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਮੁਲਜ਼ਮਾਂ ਨੂੰ ਫੜ ਲਿਆ ਜਿਨ੍ਹਾਂ ਦੀ ਪਛਾਣ ਨੰਦਰਾਮ ਅਤੇ ਲਵਲੀਸ਼ ਕੁਮਾਰ ਦੇ ਰੂਪ ਵਿਚ ਹੋਈ। ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਗਿੰਨੀ ਸ਼ਰਮਾ ਲੇਬਰ ਦਾ ਕੰਮ ਕਰਦਾ ਹੈ। ਉਸ ਦਾ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ। ਇਸ ਲਈ ਵੱਖ ਰਹਿੰਦੀ ਸੀ। ਬੁੱਧਵਾਰ ਦੀ ਦੇਰ ਸ਼ਾਮ ਨੂੰ ਗਿੰਨੀ ਆਪਣੇ ਦੋਸਤ ਨੰਦਰਾਮ ਅਤੇ ਲਵਲੀਸ਼ ਕੁਮਾਰ ਨਾਲ ਕਮਰੇ ਵਿਚ ਬੈਠ ਕੇ ਸ਼ਰਾਬ ਪੀ ਰਿਹਾ ਸੀ।

ਇਹ ਵੀ ਪੜ੍ਹੋ : ਕੁਰਾਲੀ ਦੇ ਨੌਜਵਾਨ ਦੀ ਇਰਾਨ 'ਚ ਭੇਦਭਰੀ ਹਾਲਤ 'ਚ ਮੌਤ

ਇਸ ਦੌਰਾਨ ਉਨ੍ਹਾਂ ਦੀ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਜਿਸ ਤੋਂ ਬਾਅਦ ਨੰਦਰਾਮ ਅਤੇ ਲਵਲੀਸ਼ ਨੇ ਮਿਲ ਕੇ ਗਿੰਨੀ ਨਾਲ ਕੁੱਟਮਾਰ ਕੀਤੀ ਅਤੇ ਤੇਜ਼ਧਾਰ ਹਥਿਆਰ ਉਸ ਦੇ ਸਿਰ 'ਤੇ ਮਾਰ ਕੇ ਕਤਲ ਕਰ ਦਿੱਤਾ। ਦੋਵੇਂ ਦੋਸ਼ੀ ਨਸ਼ੇ ਦੀ ਹਾਲਤ ਵਿਚ ਉਥੋਂ ਭੱਜ ਗਏ। ਜਿਨ੍ਹਾਂ ਨੂੰ ਗੁਆਂਢੀ ਨੇ ਦੇਖ ਲਿਆ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ। ਉਧਰ ਇੰਸ. ਮੁਹੰਮਦ ਜ਼ਮੀਲ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਫੜ ਲਿਆ ਹੈ ਪਰ ਦੋਵੇਂ ਮੁਲਜ਼ਮ ਨਸ਼ੇ ਦੀ ਹਾਲਤ ਵਿਚ ਹਨ। ਇਸ ਲਈ ਉਨ੍ਹਾਂ ਦੇ ਹੋਸ਼ ਵਿਚ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਕਿਸ ਕਾਰਨ ਮੁਲਜ਼ਮਾਂ ਨੇ ਗਿੰਨੀ ਦਾ ਕਤਲ ਕੀਤਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕਿਸਾਨ ਸੰਗਠਨ ਨੂੰ ਅਪੀਲ, ਯਾਤਰੀ ਗੱਡੀਆਂ ਨੂੰ ਵੀ ਗੁਜ਼ਰਨ ਦਿੱਤਾ ਜਾਵੇ


author

Anuradha

Content Editor

Related News