ਚਿੱਟੇ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
Friday, Dec 23, 2022 - 05:06 AM (IST)
ਸਾਹਨੇਵਾਲ (ਜ.ਬ.)- ਥਾਣਾ ਸਾਹਨੇਵਾਲ ਅਧੀਨ ਆਉਂਦੇ ਕੁਝ ਇਲਾਕਿਆਂ ’ਚ ਵੀ ਚਿੱਟੇ ਦੀ ਸਮੱਗਲਿੰਗ ਸ਼ਰੇਆਮ ਹੋ ਰਹੀ ਹੈ। ਇਕ ਨੌਜਵਾਨ ਵੱਲੋਂ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਉਸ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਥਾਣਾ ਸਾਹਨੇਵਾਲ ਪੁਲਸ ਨੇ ਆਪਣਾ ਪੱਖ ਬਚਾਉਣ ਲਈ ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨਾਂ ’ਤੇ ਨਸ਼ਾ ਸਮੱਗਲਰ ਦੇ ਖ਼ਿਲਾਫ਼ ਕੇਸ ਤਾਂ ਦਰਜ ਕਰ ਲਿਆ ਪਰ ਚਿੱਟੇ ਦੇ ਸਮੱਗਲਰਾਂ ਖਿਲਾਫ ਕੋਈ ਸਾਰਥਕ ਪਹਿਲਕਦਮੀ ਦਿਖਾਈ ਨਹੀਂ ਦਿੰਦੀ।
ਇਹ ਖ਼ਬਰ ਵੀ ਪੜ੍ਹੋ - ਸਨੈਚਿੰਗ ਕਰਨ ਆਏ ਸਨੈਚਰਾਂ ਨੂੰ ਲੋਕਾਂ ਨੇ ਫੜ ਕੇ ਪਹਿਲਾਂ ਚਾੜ੍ਹਿਆ ਕੁਟਾਪਾ, ਫਿਰ ਨੰਗਾ ਕਰ ਕੇ ਘੁੰਮਾਇਆ
ਥਾਣਾ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮਨਜੀਤ ਕੌਰ ਪਤਨੀ ਸਵ. ਧਨਵੰਤ ਸਿੰਘ ਵਾਸੀ ਹਰਗੋਬਿੰਦ ਨਗਰ, ਲੁਧਿਆਣਾ ਨੇ ਦੱਸਿਆ ਕਿ ਉਸ ਦਾ ਲੜਕਾ ਜਗਤਾਰ ਸਿੰਘ (23) ਨਸ਼ਾ ਕਰਨ ਦਾ ਆਦੀ ਸੀ। ਬੀਤੀ 19 ਦਸੰਬਰ ਨੂੰ ਜਗਤਾਰ ਨੇ ਵਿਸ਼ਾਲ ਵਿਡਲਾਗ ਪੁੱਤਰ ਮਾਗੇ ਰਾਮ ਵਾਸੀ ਗਲੀ ਨੰ. 2, ਸਾਹਮਣੇ ਚਰਚ, ਸ਼ਿਵ ਕਾਲੋਨੀ, ਲੁਧਿਆਣਾ ਕੋਲੋਂ ਨਸ਼ਾ ਖਰੀਦਿਆ ਅਤੇ ਫਿਰ ਸਿਮਰਨ ਆਟਾ ਚੱਕੀ ਦੇ ਸਾਹਮਣੇ ਗੁਰੂ ਪੁੱਤਰ ਤਰਸੇਮ ਸਿੰਘ ਦੇ ਮਕਾਨ ’ਚ ਜਾ ਕੇ ਨਸ਼ਾ ਕੀਤਾ, ਜਿਸ ਤੋਂ ਬਾਅਦ ਜਗਤਾਰ ਉੱਥੇ ਹੀ ਬੇਹੋਸ਼ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਦੇਸ਼ ਦੇ ਇਸ ਸੂਬੇ 'ਚ ਮਾਸਕ ਪਾਉਣਾ ਹੋਇਆ ਲਾਜ਼ਮੀ, ਕੋਵਿਡ ਵਾਰਡ ਖੋਲ੍ਹਣ ਦਾ ਵੀ ਕੀਤਾ ਫੈਸਲਾ
ਬਾਅਦ ’ਚ ਪਤਾ ਲੱਗਾ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਸਾਹਨੇਵਾਲ ਪੁਲਸ ਨੇ ਵਿਸ਼ਾਲ ਵਿਡਲਾਗ ਦੇ ਖਿਲਾਫ ਕੇਸ ਦਰਜ ਤਾਂ ਕਰ ਲਿਆ ਹੈ ਪਰ ਅਜੇ ਤੱਕ ਪੁਲਸ ਦੀ ਗ੍ਰਿਫਤ ’ਚੋਂ ਬਾਹਰ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।