ਮਾਮਲਾ ਕਰੰਟ ਨਾਲ ਨੌਜਵਾਨ ਦੀ ਮੌਤ ਦਾ : ਤੀਜੇ ਦਿਨ ਵੀ ਨਹੀਂ ਕੀਤਾ ਸਸਕਾਰ, ਧਰਨਾ ਜਾਰੀ

07/31/2019 6:30:06 PM

ਬੁਢਲਾਡਾ,(ਬਾਂਸਲ): ਪਿਛਲੇ ਦਿਨੀਂ ਪਿੰਡ ਚੱਕ ਭਾਈਕੇ ਦੇ ਰਾਮ ਸਿੰਘ ਪੁੱਤਰ ਗੁਰਤੇਜ ਸਿੰਘ ਦੀ ਮੌਤ ਛੱਤ ਉਪਰ ਦੀ ਲੰਘਦੀਆਂ ਤਾਰਾਂ ਦੀ ਚਪੇਟ 'ਚ ਕਰੰਟ ਕਾਰਨ ਹੋ ਗਈ ਸੀ। ਪਿੰਡ ਵਾਸੀਆਂ ਨੇ ਨੌਜਵਾਨ ਦੀ ਮੌਤ ਦਾ ਜ਼ਿੰਮੇਵਾਰ ਬਿਜਲੀ ਵਿਭਾਗ ਨੂੰ ਠਹਿਰਾਇਆ ਹੈ ਕਿਉਕਿ ਪਿੰਡ ਦੀ ਪੰਚਾਇਤ ਅਤੇ ਪਰਿਵਾਰ ਵੱਲੋਂ ਲਗਾਤਾਰ 2014 ਤੋਂ ਬਿਜਲੀ ਦੀਆਂ ਤਾਰਾਂ ਹਟਾਉਣ ਦੀਆਂ ਦਰਖਾਸਤਾਂ ਦਿੱਤੀਆਂ ਗਈਆਂ ਸਨ ਤੇ ਬਿਜਲੀ ਦੀਆਂ ਤਾਰਾਂ ਹਟਾਉਣ ਦੀ ਫ਼ੀਸ ਵੀ ਭਰ ਦਿੱਤੀ ਗਈ ਸੀ ਪਰ ਬਿਜਲੀ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰਕੇ ਰਾਮ ਸਿੰਘ ਇਸ ਘਟਨਾ ਦਾ ਸ਼ਿਕਾਰ ਹੋ ਗਿਆ। ਜਿਸ ਦੇ ਰੋਸ ਵੱਜੋ ਪਿੰਡ ਵਾਸੀਆਂ ਤੇ ਐਕਸ਼ਨ ਕਮੇਟੀ ਨੇ ਫੈਂਸਲਾ ਲਿਆ ਕਿ ਮੰਗਾਂ ਨਾ ਮੰਨੇ ਜਾਣ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜਦ ਤੱਕ ਸਬੰਧਤ ਅਧਿਕਾਰੀਆਂ 'ਤੇ ਪਰਚਾ ਦਰਜ ਨਹੀਂ ਕੀਤਾ ਜਾਂਦਾ ਓਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਮਾਮਲੇ 'ਤੇ ਐਸ. ਡੀ. ਐਮ, ਡੀ. ਐਸ. ਪੀ, ਬਿਜਲੀ ਵਿਭਾਗ ਤੇ ਐਕਸ਼ਨ ਕਮੇਟੀ ਦੀ ਨਾਲ ਹੋਈ ਮੀਟਿੰਗ ਬੇਸਿਟਾ ਰਹੀ। ਜਿਸ ਦੇ ਵਿਰੋਧ ਵਜੋਂ ਚੌਕ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਰਥੀ ਸਾੜ ਕੇ ਅਗਲਾ ਪ੍ਰੋਗਰਾਮ 1 ਅਗਸਤ ਨੂੰ ਸਿਵਲ ਹਸਪਤਾਲ ਬੁਢਲਾਡਾ ਦੇ ਮੁੱਖ ਗੇਟ ਤੇ ਸਖਤ-ਸਖਤ ਪ੍ਰੋਗਰਾਮ ਉਲੀਕਣ ਦਾ ਫੈਂਸਲਾ ਲਿਆ ਗਿਆ। ਐਕਸ਼ਨ ਕਮੇਟੀ ਨੇ ਮੰਗਾਂ ਕੀਤੀਆਂ ਕਿ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ, ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ, ਜਿੰਮੇਵਾਰ ਅਧਿਕਾਰੀਆਂ 'ਤੇ ਪਰਚਾ ਦਰਜ ਕੀਤਾ ਜਾਵੇ ਤੇ ਬਿਜਲੀ ਦੀਆਂ ਤਾਰਾਂ ਬਾਹਰ ਕੱਢੀਆਂ ਜਾਣ। ਉਨ੍ਹਾ ਕਿਹਾ ਕਿ ਮਾਮਲਾ ਹੱਲ ਹੋਣ ਤੱਕ ਸ਼ੰਘਰਸ ਜਾਰੀ ਰਹੇਗਾ।


Related News