ਪੁਰਾਣੀ ਰੰਜਿਸ਼ ਦਾ ਖ਼ੌਫਨਾਕ ਅੰਤ, ਨਵਵਿਆਹੇ ਮੁੰਡੇ ਦਾ ਗੋਲ਼ੀ ਮਾਰ ਕੇ ਕਤਲ

Wednesday, Dec 21, 2022 - 02:19 PM (IST)

ਪੁਰਾਣੀ ਰੰਜਿਸ਼ ਦਾ ਖ਼ੌਫਨਾਕ ਅੰਤ, ਨਵਵਿਆਹੇ ਮੁੰਡੇ ਦਾ ਗੋਲ਼ੀ ਮਾਰ ਕੇ ਕਤਲ

ਮਮਦੋਟ (ਸ਼ਰਮਾ) : ਪੁਲਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਗਾਮੇ ਵਾਲਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਧਿਰਾਂ ਵਿਚਕਾਰ ਚੱਲੀ ਗੋਲ਼ੀ ਦੌਰਾਨ ਨੌਜਵਾਨ ਦੀ ਮੌਤ ਅਤੇ ਦੂਸਰੀ ਧਿਰ ਦੇ ਇੱਕ ਵਿਅਕਤੀ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਮਮਦੋਟ ਦੀ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਦੋਵਾਂ ਧਿਰਾਂ ਵਿਚਕਾਰ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਬਾਅਦ ਦੁਪਹਿਰ ਕਰੀਬ ਸਾਢੇ 3 ਵਜੇ ਤਕਰਾਰ ਹੋ ਗਿਆ।

ਇਹ ਵੀ ਪੜ੍ਹੋ- ਫਿਰੋਜ਼ਪੁਰ CIA ਸਟਾਫ਼ ਨੂੰ ਮਿਲੀ ਵੱਡੀ ਸਫ਼ਲਤਾ, ਹੈਰੋਇਨ ਤੇ ਨਾਜਾਇਜ਼ ਹਥਿਆਰਾਂ ਸਮੇਤ 3 ਮੈਂਬਰ ਗ੍ਰਿਫ਼ਤਾਰ

ਤਕਰਾਰ ਵੱਧਣ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਚੱਲੀ ਗੋਲ਼ੀ ਦੌਰਾਨ ਸੁਖਵਿੰਦਰ ਸਿੰਘ ਉਰਫ ਛਿੰਦਰ ਪੁੱਤਰ ਗੁਰਦੇਵ ਸਿੰਘ ਦੀ ਮੌਤ ਗਈ , ਜਦਕਿ ਦੂਜੀ ਧਿਰ ਦਾ ਯੂਸਫ ਨਾਂ ਦਾ ਵਿਅਕਤੀ ਗੋਲ਼ੀ ਲੱਗਣ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸਨੂੰ ਫਿਰੋਜ਼ਪੁਰ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਇੱਥੇ ਵਰਣਨਯੋਗ ਹੈ ਕਿ ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਦਾ ਕਰੀਬ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਫਰਵਰੀ ਮਹੀਨੇ ਉਸਦੇ ਵਿਦੇਸ਼ ਜਾਣ ਦੀ ਤਿਆਰੀ ਸੀ।

ਇਹ ਵੀ ਪੜ੍ਹੋ- ਦੇਸ਼ 'ਚ ਮਜ਼ਦੂਰ ਖ਼ੁਦਕੁਸ਼ੀਆਂ 'ਤੇ 'ਆਪ' ਦਾ ਭਾਜਪਾ ਨੂੰ ਵੱਡਾ ਸਵਾਲ- ਕੀ ਏਹੀ ਹੈ 'ਸਬਕਾ ਸਾਥ,ਸਬਕਾ ਵਿਕਾਸ' ?

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News