'RAPE' ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਵੈਸਟ ਬੰਗਾਲ ਤੋਂ ਸਾਈਕਲ 'ਤੇ ਨਿਕਲਿਆ ਇਹ ਨੌਜਵਾਨ (ਵੀਡੀਓ)

Tuesday, Jun 07, 2022 - 10:07 PM (IST)

ਪਟਿਆਲਾ (ਕੰਵਲਜੀਤ ਕੰਬੋਜ) : ਦਿਨੋ-ਦਿਨ ਜਬਰ-ਜ਼ਿਨਾਹ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਔਰਤਾਂ ਸਮਾਜ ਵਿੱਚ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ਇਨ੍ਹਾਂ ਘਟਨਾਵਾਂ ਨੂੰ ਦੇਖਦਿਆਂ ਇਕ ਸ਼ਖਸ ਵੈਸਟ ਬੰਗਾਲ ਤੋਂ ਸਾਈਕਲ 'ਤੇ ਲੰਬਾ ਸਫ਼ਰ ਤੈਅ ਕਰਕੇ ਆਪਣੇ ਕੁੱਤੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਪਟਿਆਲਾ ਪਹੁੰਚਿਆ।

ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਮੇਰੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮੇਰੇ ਪਿਤਾ ਜੀ ਵੀ ਇਸ ਦੁਨੀਆ 'ਤੇ ਨਹੀਂ ਹਨ। ਮੇਰੀ ਇਕ ਭੈਣ ਹੈ। ਜਦ ਮੈਂ ਰੋਜ਼ਾਨਾ ਜਬਰ-ਜ਼ਿਨਾਹ ਦੀਆਂ ਘਟਨਾਵਾਂ ਵਾਪਰਦੀਆਂ ਦੇਖਦਾ ਸੀ ਤਾਂ ਮੈਂ ਸੋਚਿਆ ਕਿ ਇਕ ਜਾਗਰੂਕਤਾ ਮੁਹਿੰਮ ਚਲਾਵਾਂਗਾ, ਜਿਸ ਕਰਕੇ ਮੈਂ ਸਾਈਕਲ 'ਤੇ ਇਹ ਯਾਤਰਾ ਸ਼ੁਰੂ ਕੀਤੀ ਅਤੇ ਵੱਖ-ਵੱਖ ਥਾਵਾਂ 'ਤੇ ਲੋਕਾਂ ਨੂੰ ਜਾਗਰੂਕ ਕੀਤਾ। ਮੈਨੂੰ ਕਈ ਲੋਕ ਅਜਿਹੇ ਵੀ ਮਿਲੇ, ਜੋ ਆਖਦੇ ਸਨ ਕਿ ਤੈਨੂੰ ਮਾਰ ਦਿਆਂਗੇ, ਤੂੰ ਵਾਪਸ ਚਲਾ ਜਾ ਪਰ ਮੈਂ ਪਿੱਛੇ ਨਹੀਂ ਹਟਿਆ ਤੇ ਅੱਗੇ ਵਧਦਾ ਗਿਆ। ਅੱਜ ਮੈਂ 2 ਹਜ਼ਾਰ 24 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਾਈਕਲ 'ਤੇ ਇੱਥੇ ਪਹੁੰਚਿਆ ਹਾਂ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News