ਬਾਰਵੀਂ ਜਮਾਤ ’ਚ ਪੜ੍ਹਦੀ ਕੁੜੀ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ

Sunday, Aug 07, 2022 - 04:55 PM (IST)

ਬਾਰਵੀਂ ਜਮਾਤ ’ਚ ਪੜ੍ਹਦੀ ਕੁੜੀ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ

ਬੁਢਲਾਡਾ (ਬਾਂਸਲ) : ਇਥੋਂ ਨਜ਼ਦੀਕੀ ਪਿੰਡ ਹੀਰੋਂ ਖੁਰਦ ਵਿਖੇ ਨੌਜਵਾਨ ਕੁੜੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਮ ਸਿੰਘ ਨੰਬਰਦਾਰ ਨੇ ਦੱਸਿਆ ਕਿ ਲੰਘੀ ਰਾਤ ਉਹ, ਉਸ ਦੀ ਪੋਤੀ ਅਤੇ ਦੋਹਤੀ ਸੰਦੀਪ ਕੌਰ ਇਕੋ ਕਮਰੇ ’ਚ ਸੁੱਤੇ ਪਏ ਸਨ ਤਾਂ ਅਚਾਨਕ ਤਕਰੀਬਨ ਰਾਤ ਦੇ ਸਾਢੇ ਕੁ 10 ਵਜੇ ਉਸ ਦੀ ਦੋਹਤੀ ਸੰਦੀਪ ਕੌਰ ਨੇ ਲੱਤ ’ਤੇ ਕੁਝ ਲੜ ਜਾਣ ਦੀ ਸ਼ਿਕਾਇਤ ਕੀਤੀ। ਉਸ ਨੂੰ ਤੁਰੰਤ ਮੁੱਢਲੀ ਸਹਾਇਤਾ ਲਈ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਲੜਕੀ ਦੀ ਤਕਰੀਬਨ ਅੱਧੇ ਘੰਟੇ ਦਰਮਿਆਨ ਹੀ ਮੌਤ ਹੋ ਗਈ।

ਟਿਹ ਵੀ ਪੜ੍ਹੋ : ਭੈਣ ਨੇ ਸਹੇਲੀ ਨੂੰ ਬੁਲਾਇਆ ਘਰ, ਭਰਾ ਨੇ ਬੰਦ ਕਮਰੇ ’ਚ ਕੀਤਾ ਜਬਰ-ਜ਼ਿਨਾਹ, 5 ਖ਼ਿਲਾਫ਼ ਮਾਮਲਾ ਦਰਜ

ਉਨ੍ਹਾਂ ਦੱਸਿਆ ਕਿ ਜਦੋਂ ਘਰ ਆ ਕੇ ਕਮਰੇ ਦੀ ਫਰੋਲਾ-ਫਰਾਲੀ ਕੀਤੀ ਤਾਂ ਤਕਰੀਬਨ 5 ਫੁੱਟ ਕਾਲੇ ਰੰਗ ਦਾ ਸੱਪ ਮਿਲਿਆ। ਉਹ ਸਰਕਾਰੀ ਸੈਕੰਡਰੀ ਸਕੂਲ ਹੀਰੋਂ ਖੁਰਦ ਵਿਖੇ ਬਾਰ੍ਹਵੀਂ ਜਮਾਤ ’ਚ ਪੜ੍ਹ ਰਹੀ ਸੀ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।


author

Manoj

Content Editor

Related News