ਨਾਕੇ ''ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਸਵਿਫ਼ਟ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕੀਤੀ ਬਦਸਲੂਕੀ

Thursday, Aug 24, 2017 - 12:27 AM (IST)

ਨਾਕੇ ''ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਸਵਿਫ਼ਟ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕੀਤੀ ਬਦਸਲੂਕੀ

ਪਠਾਨਕੋਟ/ਭੋਆ,  (ਸ਼ਾਰਦਾ, ਅਰੁਣ)-   ਭੋਆ ਹਲਕੇ ਦੇ ਅਧੀਨ ਆਉਂਦੇ ਸੁੰਦਰ ਚੱਕ ਅੱਡੇ 'ਚ ਬੀਤੀ ਰਾਤ ਹਵਾਈ ਫਾਇਰ ਕਰਨ ਦੀ ਘਟਨਾ ਵਾਪਰਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। 
ਕਾਨਵਾਂ ਪੁਲਸ ਨੇ ਘਟਨਾ ਦਾ ਗੰਭੀਰ ਨੋਟਿਸ ਲੈਂਦੇ ਹੋਏ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਸੁਖਦੇਵ ਸਿੰਘ ਵਾਸੀ ਤਰਨਤਾਰਨ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਉਪਰੋਕਤ ਜਗ੍ਹਾ 'ਤੇ ਆਪਣੇ ਸਾਥੀ ਹੈੱਡ ਕਾਂਸਟੇਬਲ ਸਤਨਾਮ ਸਿੰਘ, ਸਵਰਾਜ ਸਿੰਘ ਅਤੇ ਜਗਮੀਤ ਸਿੰਘ ਨਾਲ ਡਿਊਟੀ 'ਤੇ ਬੀਤੀ ਰਾਤ ਤਾਇਨਾਤ ਸੀ। ਇਸੇ ਦੌਰਾਨ 22-23 ਦੀ ਅੱਧੀ ਰਾਤ ਕਰੀਬ ਸਾਢੇ 12 ਵਜੇ ਉਥੋਂ ਲੰਘ ਰਹੀ ਸਵਿਫ਼ਟ ਗੱਡੀ (ਨੰ.ਪੀ.ਬੀ.35ਯੂ.-0305) ਅਤੇ ਉਸ ਦੇ ਪਿੱਛੇ ਆ ਰਹੇ ਮੋਟਰਸਾਈਕਲ ਨੂੰ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਜਦੋਂ ਰੋਕ ਕੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ, ਜੋ ਕਿ ਸ਼ਾਇਦ ਨਸ਼ੇ 'ਚ ਚੂਰ ਸੀ, ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਕਾਰ ਚਾਲਕ ਨਾਲ ਬਾਕੀ ਦੇ 3 ਨੌਜਵਾਨ ਵੀ ਉਨ੍ਹਾਂ ਨਾਲ ਉਲਝ ਗਏ ਅਤੇ ਗਾਲ੍ਹਾਂ ਕੱਢਣ ਲੱਗੇ।  ਇਸ 'ਚ ਕਾਰ ਚਾਲਕ, ਜਿਸ ਦੀ ਪਛਾਣ ਮੁੰਨਾ ਵਾਸੀ ਬਨੀਲੋਧੀ, ਜਿਸ ਨਾਲ ਅਮਿਤ ਸ਼ਰਮਾ ਵਾਸੀ ਫਰਵਾਲ ਕਾਲੋਨੀ (ਸਰਨਾ) ਬੈਠਾ ਹੋਇਆ ਸੀ, ਨੇ ਕਾਰ 'ਚੋਂ ਲੱਕੜ ਦਾ ਬੈਟ ਬਾਹਰ ਕੱਢ ਕੇ ਉਸ 'ਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਕਾਰ ਚਾਲਕ ਅਤੇ ਹੋਰ ਤਿੰਨਾਂ ਨੌਜਵਾਨਾਂ ਨੇ ਉਸ ਦੀ ਵਰਦੀ ਵੀ ਪਾੜ ਦਿੱਤੀ। 
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਇਨ੍ਹਾਂ ਚਾਰਾਂ ਨੌਜਵਾਨਾਂ ਤੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ 'ਚ ਉਸ ਨੇ ਆਪਣੀ ਐੱਸ. ਐੱਲ. ਆਰ. ਤੋਂ 2 ਰਾਊਂਡ ਹਵਾਈ ਫਾਇਰ ਕੀਤੇ। ਇਸ ਤੋਂ ਬਾਅਦ ਮੁਲਜ਼ਮ ਭੱਜ ਗਏ ਅਤੇ ਬਾਅਦ 'ਚ ਉਨ੍ਹਾਂ ਖੁਦ ਦੇ ਬਚਾਅ ਲਈ ਆਪਣੀ ਕਾਰ ਦੇ ਸ਼ੀਸ਼ੇ ਆਪ ਹੀ ਤੋੜ ਦਿੱਤੇ ਤੇ ਮੋਟਰਸਾਈਕਲ 'ਤੇ ਸਵਾਰ ਮੁਲਜ਼ਮਾਂ ਨੇ ਉਸ ਦੀ ਐੱਸ. ਐੱਲ. ਆਰ. ਵੀ ਖੋਹਣ ਦੀ ਕੋਸ਼ਿਸ਼ ਕੀਤੀ। ਬਾਅਦ 'ਚ 3 ਮੁਲਜ਼ਮ ਭੱਜ ਨਿਕਲੇ ਅਤੇ ਅਮ੍ਰਿਤ ਸ਼ਰਮਾ ਨੂੰ ਉਨ੍ਹਾਂ ਕਾਬੂ ਕਰ ਲਿਆ। ਪੁਲਸ ਨੇ ਸ਼ਿਕਾਇਤਕਰਤਾ ਹੈੱਡ ਕਾਂਸਟੇਬਲ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News