ਨੰਗੀ ਤਲਵਾਰ ਲੈ ਕੇ ਸਕੂਲ ''ਚ ਆਇਆ ਨੌਜਵਾਨ, ਪੁਲਸ ਨੂੰ ਵੇਖ ਕੇ ਮਾਰੇ ਲਲਕਾਰੇ

2/16/2020 3:34:34 PM

ਫਿਰੋਜ਼ਪੁਰ (ਮਲਹੋਤਰਾ) : ਆਰਫਕੇ ਦੇ ਪਿੰਡ ਧੀਰਾ ਘਾਰਾ ਦੇ ਸਕੂਲ ਵਿਚ ਇਕ ਨਸ਼ੇੜੀ ਨੌਜਵਾਨ ਨੰਗੀ ਤਲਵਾਰ ਲੈ ਕੇ ਸਕੂਲ ਵਿਚ ਦਾਖਲ ਹੋ ਗਿਆ ਅਤੇ ਲਲਕਾਰੇ ਮਾਰਨ ਲੱਗਾ। ਇਸ ਦੌਰਾਨ ਜਦੋਂ ਉਕਤ ਨੌਜਵਾਨ ਨੂੰ ਸਕੂਲ ਸਟਾਫ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤਲਵਾਰ ਲੈ ਕੇ ਉਨ੍ਹਾਂ ਦੇ ਪਿੱਛੇ ਪੈ ਗਿਆ। ਇਸ ਦੌਰਾਨ ਜਦੋਂ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਤਾਂ ਇਸ ਨੇ ਪੁਲਸ ਨੂੰ ਲਲਕਾਰੇ ਮਾਰਨੇ ਸੁਰੂ ਕਰ ਦਿੱਤੇ। 

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਕੂਲ ਦੇ ਹੈੱਡ ਮਾਸਟਰ ਯੋਗੇਸ਼ ਤਲਵਾੜ ਨੇ ਦੱਸਿਆ ਕਿ ਸ਼ਨੀਵਾਰ ਛੁੱਟੀ ਹੋਣ ਤੋਂ ਕੁਝ ਸਮਾਂ ਪਹਿਲਾਂ ਹਰਜਿੰਦਰ ਸਿੰਘ ਪਿੰਡ ਧੀਰਾ ਘਾਰਾ ਨਸ਼ੇ ਦੀ ਹਾਲਤ ਵਿਚ ਨੰਗੀ ਤਲਵਾਰ ਲੈ ਕੇ ਸਕੂਲ ਅੰਦਰ ਵੜ ਆਇਆ ਤੇ ਲਲਕਾਰੇ ਮਾਰਨ ਲੱਗਾ। ਅਧਿਆਪਕ ਰੁਪਿੰਦਰ ਕੌਰ ਨੇ ਉਸ ਨੂੰ ਰੋਕਿਆ ਤਾਂ ਉਹ ਗਾਲੀ ਗਲੋਚ ਕਰਨ ਲੱਗਾ। ਕੁੱਕ ਬਲਜਿੰਦਰ ਕੌਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤਲਵਾਰ ਲੈ ਕੇ ਉਸਦੇ ਪਿੱਛੇ ਪੈ ਗਿਆ। ਸਟਾਫ ਵੱਲੋਂ ਪੁਲਸ ਨੂੰ ਬੁਲਾਇਆ ਗਿਆ। ਦੋਸ਼ੀ ਪੁਲਸ ਵਾਲਿਆਂ ਦੇ ਪਿੱਛੇ ਵੀ ਤਲਵਾਰ ਲੈ ਕੇ ਪੈ ਗਿਆ ਤੇ ਫਰਾਰ ਹੋ ਗਿਆ। ਏ.ਐਸ.ਆਈ. ਰਮੇਸ਼ ਕੁਮਾਰ ਨੇ ਦੱÎਸਿਆ ਕਿ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।


Gurminder Singh

Edited By Gurminder Singh