ਨਾਬਾਲਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭੱਜਣ ਵਾਲਾ ਨੌਜਵਾਨ ਚੜਿਆ ਪੁਲਸ ਹੱਥੀ
Tuesday, Aug 01, 2017 - 05:55 PM (IST)
ਝਬਾਲ, (ਨਰਿੰਦਰ) - ਥਾਣਾ ਝਬਾਲ ਦੀ ਪੁਲਸ ਨੇ ਪਿੰਡ ਪੰਜਵੜ ਦੇ ਨੌਜਵਾਨ ਨੂੰ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਦੇ ਦੋਸ਼ 'ਚ ਕਾਬੂ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ ਪਿਛਲੀ 11 ਜੁਲਾਈ ਦੀ ਰਾਤ ਨੂੰ ਪਿੰਡ ਪੰਜਵੜ ਦਾ ਇਕ ਨੌਜਵਾਨ ਲਵਪ੍ਰੀਤ ਸਿੰਘ ਲੱਡੂ ਪੁੱਤਰ ਬਲਦੇਵ ਸਿੰਘ ਆਪਣੇ ਪਿੰਡ ਦੀ ਹੀ ਇਕ ਨਾਬਾਲਗ ਲੜਕੀ (ਰਾਣੀ) ਕਾਲਪਨਿਕ ਨਾਮ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਜਿਸ 'ਤੇ ਕਾਰਵਾਈ ਕਰਦਿਆਂ ਝਬਾਲ ਪੁਲਸ ਨੇ ਥਾਣੇਦਾਰ ਬਲਜੀਤ ਸਿੰਘ ਦੀ ਅਗਵਾਈ 'ਚ ਗੁਪਤ ਥਾਂ 'ਤੇ ਛਾਪਾ ਮਾਰ ਕੇ 24 ਜੁਲਾਈ ਨੂੰ ਲੜਕੀ ਨੂੰ ਬਰਾਮਦ ਕੀਤੀ ਗਿਆ ਸੀ ਪਰ ਨੌਜਵਾਨ ਉਥੋਂ ਫਰਾਰ ਹੋ ਗਿਆ ਸੀ, ਜਿਸ ਨੂੰ ਪੁਲਸ ਵੱਲੋਂ ਸੋਮਵਾਰ ਕਾਬੂ ਕਰ ਲਿਆ ਗਿਆ ਹੈ।
