ਜ਼ਮੀਨੀ ਝਗੜੇ ਨੇ ਧਾਰਿਆ ਖ਼ੂਨੀ ਰੂਪ, ਛਾਤੀ ''ਚ ਗੋਲ਼ੀ ਮਾਰ ਕੇ ਨੌਜਵਾਨ ਦਾ ਕੀਤਾ ਕਤਲ
Monday, Sep 07, 2020 - 11:28 AM (IST)
ਨੰਗਲ (ਗੁਰਭਾਗ ਸਿੰਘ) : ਨੰਗਲ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਊਨਾ ਦੀ ਥਾਣਾ ਹਰੋਲੀ ਪਿੰਡ ਭਦਸਾਲੀ 'ਚ ਜ਼ਮੀਨੀ ਝਗੜੇ ਨੂੰ ਲੈ ਕੇ ਪੰਚਾਇਤ ਚੌਕੀਦਾਰ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਦੇਸਰਾਜ ਨਿਵਾਸੀ ਭਦਸਾਲੀ ਦੇ ਰੂਪ 'ਚ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਥਿਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਇਕ ਹੋਰ ਦੇਹ ਵਪਾਰ ਦਾ ਧੰਦਾ ਹੋਇਆ ਬੇਨਕਾਬ, ਰੰਗੇ ਹੱਥੀਂ ਫੜੀਆਂ ਗਈਆਂ ਜਨਾਨੀਆਂ
ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਭਦਸਾਲੀ 'ਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ 'ਚ ਕੁੱਟ-ਮਾਰ ਹੋ ਗਈ ਸੀ। ਇਸ ਦੌਰਾਨ ਸੁਰੇਸ਼ ਕੁਮਾਰ ਨਿਵਾਸੀ ਹਰੋਲੀ ਨੇ ਅਸ਼ਵਨੀ ਕੁਮਾਰ ਨਿਵਾਸੀ ਭਦਸਾਲੀ 'ਤੇ ਗੋਲ਼ੀ ਚਲਾ ਦਿੱਤੀ ਜੋ ਉਸ ਦੀ ਛਾਤੀ 'ਚ ਲੱਗੀ। ਜ਼ਖ਼ਮੀ ਹਾਲਤ 'ਚ ਅਸ਼ਵਨੀ ਨੂੰ ਇਲਾਜ ਲਈ ਖੇਤਰੀ ਹਸਪਤਾਲ ਊਨਾ ਲਿਆਇਆ ਗਿਆ, ਜਿੱਥੇ ਅਸ਼ਵਨੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਪੁਸ਼ਟੀ ਏ.ਐੱਸ.ਪੀ. ਵਿਨੋਦ ਕੁਮਾਰ ਧੀਮਾਨ ਨੇ ਕੀਤੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਚੱਲ ਰਹੀ ਸੀ ਰਈਸਜ਼ਾਦਿਆਂ ਦੀ ਪੂਲ ਪਾਰਟੀ, ਮੌਕੇ ਦਾ ਹਾਲ ਦੇਖ ਪੁਲਸ ਦੇ ਵੀ ਉੱਡੇ ਹੋਸ਼