ਇਕ ਸਾਲ ਪਹਿਲਾਂ ਹੋਏ ਕਤਲ ਦਾ ਲਿਆ ਬਦਲਾ, ਨੌਜਵਾਨ ਦੀ ਦਿੱਤੀ ਦਰਦਨਾਕ ਮੌਤ (ਤਸਵੀਰਾਂ)

09/24/2017 7:40:48 PM

ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ) : ਪੁਲਸ ਥਾਣਾ ਭਿੱਖੀਵਿੰਡ ਅਧੀਨ ਆਉਂਦੀ ਪੁਲਸ ਚੌਕੀ ਕੱਚਾ ਪੱਕਾ ਦੇ ਪਿੰਡ ਠੱਠੇ ਵਿਖੇ ਬੀਤੀ ਰਾਤ ਇਕ ਨੌਜਵਾਨਾਂ ਦਾ ਆਪਸੀ ਰੰਜ਼ਿਸ ਦੌਰਾਨ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਠੱਠਾ ਵਿਖੇ ਕਰੀਬ ਇਕ ਸਾਲ ਪਹਿਲਾਂ ਇਕ ਬੁਜ਼ਰਗ ਹਰਬੰਸ ਸਿੰਘ ਦਾ ਕਤਲ ਬੂਟਾ ਸਿੰਘ ਨੇ ਕਰ ਦਿੱਤਾ ਸੀ ਜਿਸ 'ਤੇ ਕੇਸ ਦਰਜ ਹੋ ਕੇ ਜੇਲ ਅੰਦਰ ਬੰਦ ਸੀ ਅਤੇ ਬੂਟਾ ਸਿੰਘ ਜੋ ਪਿਛਲੇ ਦਿਨੀਂ ਜੇਲ ਤੋਂ ਛੁੱਟ ਕੇ ਆਇਆ ਹੋਇਆ ਸੀ ਅਤੇ ਬੀਤੀ ਰਾਤ ਪਿੰਡ ਠੱਠੇ ਵਿਖੇ ਇਕ ਪ੍ਰੋਗਰਾਮ ਵਿਚ ਆਪਣੇ ਜੀਜੇ ਨਾਲ ਆਇਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਬੂਟਾ ਸਿੰਘ ਦੇ ਜੀਜੇ ਨੇ ਦੱਸਿਆ ਕਿ ਬੀਤ ਕਰੀਬ 11 ਵਜੇ ਅਸੀਂ ਪ੍ਰੋਗਰਾਮ ਤੋਂ ਵਾਪਸ ਪੱਟੀ ਨੂੰ ਜਾਣ ਲੱਗੇ ਤਾਂ ਆਪਣੇ ਪਿੰਡ ਠੱਠੇ ਵਿਖੇ ਹੀ ਪੁਰਾਣੇ ਘਰ ਵਿਚੋਂ ਕੁਝ ਸਮਾਨ ਪੱਟੀ ਨੂੰ ਲਿਜਾਣ ਲਈ ਗਏ ਤਾਂ ਇਕ ਸਾਲ ਪਹਿਲਾਂ ਕਤਲ ਹੋਏ ਹਰਬੰਸ ਸਿੰਘ ਦੇ ਪਰਿਵਾਰ ਦੇ ਕੁਝ ਵਿਅਕਤੀਆਂ ਜਿਨ੍ਹਾਂ ਵਿਚ ਵਿਚ ਗਰਮੀਤ ਸਿੰਘ ਸਮੇਤ ਆਪਣੇ ਲੜਕੇ ਅਤੇ ਚਾਚੇ ਦੇ ਮੁੰਡਿਆਂ ਨਾਲ ਮਿਲ ਕੇ ਉਸ ਨੂੰ ਉਥੋਂ ਚੁੱਕੇ ਕੇ ਆਪਣੇ ਘਰ ਲੈ ਗਏ ਜਿਨ੍ਹਾਂ ਨੇ ਮੇਰੇ ਸਾਲੇ ਬੂਟਾ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਹਿਲਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਫਿਰ ਰੱਸੀ ਨਾਲ ਉਸ ਦਾ ਗਲੇ ਨੂੰ ਘੁੱਟ ਦਿੱਤਾ ਅਤੇ ਸਿਰ 'ਤੇ ਵਾਰ ਕਰਕੇ ਕਤਲ ਕਰ ਦਿੱਤਾ ਗਿਆ।
ਹਮਲਵਾਰ ਵਾਰ ਵਾਰ ਇਹ ਕਹਿ ਰਹੇ ਸਨ ਕਿ ਇਸ ਨੇ ਸਾਡੇ ਬਜ਼ੁਰਗ ਦਾ ਕਤਲ ਕੀਤਾ, ਇਸ ਨੂੰ ਅੱਜ ਇਹ ਦੱਸ ਦੇਣਾ ਕਿ ਬਦਲਾ ਲੈਣਾ ਕੀ ਹੁੰਦਾ ਹੈ। ਘਟਨਾ ਅਸਥਾਨ 'ਤੇ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਸਮੇਤ ਐੱਸ. ਐੱਚ.ਓ. ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਸ ਨੇ ਗੁਰਮੀਤ ਸਿੰਘ, ਵਿੱਕੀ, ਜੱਸਾ ਸਿੰਘ, ਬਲਦੇਵ ਸਿੰਘ ਅਤੇ ਸੋਨੂੰ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਵਲੋਂ ਦੋਸ਼ੀਆਂ ਦੀ ਭਾਲ ਵਿਚ ਛਾਪਾਮਾਰੀ ਕੀਤੀ ਜਾ ਰਹੀ ਹੈ।


Related News