ਸ਼ੱਕੀ ਹਾਲਾਤ ''ਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਕਿਹਾ ਕਤਲ ਹੋਇਆ

Thursday, Nov 21, 2019 - 12:47 PM (IST)

ਸ਼ੱਕੀ ਹਾਲਾਤ ''ਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਕਿਹਾ ਕਤਲ ਹੋਇਆ

ਸ੍ਰੀ ਮੁਕਤਸਰ ਸਾਹਿਬ (ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ-ਬਠਿੰਡਾ ਬਾਈਪਾਸ 'ਤੇ ਵੀਰਵਾਰ ਸਵੇਰੇ ਸ਼ੱਕੀ ਹਾਲਾਤ ਵਿਚ 25 ਸਾਲ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰਾਜੀਵ ਕੁਮਾਰ ਵਜੋਂ ਹੋਈ ਹੈ ਜੋ ਲਾਈਟ ਐਂਡ ਸਾਊਂਡ ਦਾ ਕੰਮ ਕਰਦਾ ਸੀ। 

ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਰਾਜੀਵ ਕੁਮਾਰ ਲਾਈਟ ਡੈਕੋਰੇਸ਼ਨ ਦੇ ਕੰਮ 'ਤੇ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦਾ ਮੋਬਾਇਲ ਅਤੇ ਮੋਟਰਸਾਈਕਲ ਵੀ ਮੌਕੇ ਤੋਂ ਗਾਇਬ ਹੈ। ਫਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News