ਦੋ ਨੌਜਵਾਨਾਂ ਲਈ ਕਾਲ ਬਣਿਆ ਮੋਬਾਇਲ ਫੋਨ, ਮੌਤ

09/22/2018 5:05:03 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਅੱਜ ਦੇ ਦੌਰ ਵਿਚ ਜ਼ਿੰਦਗੀ ਦਾ ਅਨਿਖੜਵਾਂ ਅੰਗ ਬਣ ਚੁੱਕਾ ਮੋਬਾਇਲ ਫੋਨ ਦੋ ਨੌਜਵਾਨਾਂ ਲਈ ਕਾਲ ਬਣ ਗਿਆ ਹੈ। ਉਕਤ ਦੋਵੇਂ ਨੌਜਵਾਨ ਰੇਲਵੇ ਲਾਈਨ 'ਤੇ ਮੋਬਾਇਲ ਵੇਖਦੇ ਜਾ ਰਹੇ ਸਨ। ਰੇਲਵੇ ਇੰਜਣ ਡਰਾਈਵਰ ਨੇ ਹਾਰਨ ਵੀ ਵਜਾਇਆ। ਹਾਰਨ ਸੁਣ ਕੇ ਉਕਤ ਦੋਵੇਂ ਨੌਜਵਾਨ ਆਸੇ-ਪਾਸੇ ਹੋਣ ਲੱਗੇ ਪਰ ਇੰਜਣ ਦੀ ਲਪੇਟ 'ਚ ਆ ਗਏ। 

ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਚੌਂਕੀ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ 7.45 ਵਜੇ ਨੰਬਰ 111 ਰੋਡੇ ਫਾਟਕਾਂ ਨਜ਼ਦੀਕ ਦੋ ਨੌਜਵਾਨ ਰੇਲਵੇ ਪਟੜੀ 'ਤੇ ਮੋਬਾਇਲ ਦੇਖਦੇ ਜਾ ਰਹੇ ਸਨ। ਇੰਜਣ ਡਰਾਈਵਰ ਮੁਤਾਬਿਕ ਉਸ ਨੇ ਹਾਰਨ ਵੀ ਵਜਾਏ ਪਰ ਨੌਜਵਾਨਾਂ ਦਾ ਧਿਆਨ ਮੋਬਾਇਲ ਵੱਲ ਸੀ। ਜਦੋਂ ਰੇਲਵੇ ਇੰਜਣ ਬਿਲਕੁਲ ਉਨ੍ਹਾਂ ਦੇ ਨਜ਼ਦੀਕ ਆ ਗਿਆ ਤਾਂ ਉਹ ਆਸੇ-ਪਾਸੇ ਹੋਣ ਲੱਗੇ ਪਰ ਉਹ ਦੋਵੇਂ ਗੱਡੀ ਦੀ ਲਪੇਟ 'ਚ ਆ ਗਏ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਅਜੇ ਸਿੰਘ ਪੁੱਤਰ ਨਸੀਬ ਸਿੰਘ, ਟਿੰਕਾ ਸਿੰਘ ਪੁੱਤਰ ਪ੍ਰਮੋਦ ਵਾਸੀ ਸ਼ਕਤੀ ਨਗਰ ਗਲੀ ਨੰ. 1 ਦੇ ਤੌਰ 'ਤੇ ਹੋਈ ਹੈ।


Related News