ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਨਾਬਾਲਿਗ ਨਾਲ ਬਦਫੈਲੀ
Saturday, Nov 21, 2020 - 06:15 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਨਾਬਾਲਿਗ ਬੱਚੇ ਨਾਲ ਬਦਫੈਲੀ ਕਰਨ 'ਤੇ ਪੁਲਸ ਨੇ ਦੋ ਨੌਜਵਾਨਾਂ ਨੂੰ ਗਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪੁਲਸ ਕੋਲ ਪੀੜਤ ਨਾਬਾਲਿਗ ਬੱਚੇ ਦੀ ਮਾਤਾ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਲੜਕਾ ਇਕ ਨਿੱਜੀ ਸਕੂਲ ਵਿਚ ਪੜ੍ਹਦਾ ਹੈ। ਸਕੂਲ ਬੰਦ ਹੋਣ ਕਾਰਨ ਉਸਨੂੰ ਪੜ੍ਹਾਈ ਲਈ ਮੋਬਾਇਲ ਲੈ ਕੇ ਦਿੱਤਾ ਸੀ। ਜਦੋਂ ਮੈਂ ਆਪਣੇ ਲੜਕੇ ਦਾ ਮੋਬਾਈਲ ਚੈਕ ਕੀਤਾ ਤਾਂ ਉਸਨੂੰ ਇਕ ਅਣਪਛਾਤਾ ਲੜਕਾ ਵੋਆਇਸ ਮੈਸੇਜ ਭੇਜ ਕੇ ਉਸਨੂੰ ਆਪਣੇ ਕੋਲ ਬੁਲਾ ਰਿਹਾ ਸੀ। ਮੇਰੇ ਵਲੋਂ ਪੁੱਛਣ 'ਤੇ ਮੈਨੂੰ ਬੇਟੇ ਨੇ ਦੱਸਿਆ ਕਿ ਸੇਖਾ ਰੋਡ ਵਾਸੀ ਦਿਲਸ਼ਾਦ ਗੋਲੂ ਉਸਨੂੰ ਅਕਤੂਬਰ ਮਹੀਨੇ ਵਿਚ ਇਕ ਖਾਲੀ ਪਲਾਟ ਵਿਚ ਲੈ ਕੇ ਗਿਆ ਅਤੇ ਉਸ ਨਾਲ ਬਦਫੈਲੀ ਕੀਤੀ ਅਤੇ ਘਟਨਾ ਸਬੰਧੀ ਕਿਸੇ ਨੂੰ ਦੱਸਣ ਤੇ ਉਸਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
6 ਨਵੰਬਰ ਨੂੰ ਦਿਲਸ਼ਾਦ ਗੋਲੂ ਨੇ ਫਿਰ ਉਸ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਪਰ ਲੜਕਾ ਉਥੋਂ ਭੱਜ ਗਿਆ। ਫਿਰ ਦਿਲਸ਼ਾਦ ਦੇ ਦੋਸਤ ਆਸ ਨਾਰਾਇਣ ਉਰਫ ਰਵੀ ਨੇ ਮੇਰੇ ਬੇਟੇ ਨੂੰ ਧਮਕੀ ਦਿੱਤੀ ਕਿ ਉਨ੍ਹਾਂ ਕੋਲ ਉਸਦੀ ਅਸ਼ਲੀਲ ਵੀਡੀਓ ਹੈ। ਉਸਨੂੰ ਉਹ ਵਾਇਰਲ ਕਰ ਦੇਣਗੇ। ਦਿਲਸ਼ਾਦ ਉਰਫ ਗੋਲੂ ਅਤੇ ਆਸ ਨਾਰਾਇਣ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।