ਗੁਰਦਾਸਪੁਰ : ਕਾਰ ''ਤੇ ਆਏ ਹਮਲਾਵਰਾਂ ਨੇ ਨੌਜਵਾਨ ''ਤੇ ਚਲਾਈਆਂ ਤਾਬੜਤੋੜ ਗ਼ੋਲੀਆਂ

Sunday, Jun 21, 2020 - 06:42 PM (IST)

ਗੁਰਦਾਸਪੁਰ : ਕਾਰ ''ਤੇ ਆਏ ਹਮਲਾਵਰਾਂ ਨੇ ਨੌਜਵਾਨ ''ਤੇ ਚਲਾਈਆਂ ਤਾਬੜਤੋੜ ਗ਼ੋਲੀਆਂ

ਗੁਰਦਾਸਪੁਰ (ਹਰਮਨ, ਵਿਨੋਦ) : ਬੀਤੀ ਦੇਰ ਸ਼ਾਮ ਗੁਰਦਾਸਪੁਰ-ਹਰਦੋਛੰਨੀ ਰੋਡ 'ਤੇ ਸਵਿੱਫਟ ਡਿਜ਼ਾਇਰ ਕਾਰ 'ਚ ਆਏ 2 ਅਣਪਛਾਤੇ ਹਮਲਾਵਰਾਂ ਵੱਲੋਂ 28 ਸਾਲਾ ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਖੂਨ ਬਣਿਆ ਪਾਣੀ : ਛੋਟੇ ਭਰਾ ਨੇ ਸ਼ਰੇਆਮ ਕੀਤਾ ਵੱਡੇ ਭਰਾ ਦਾ ਕਤਲ

ਹਸਪਤਾਲ 'ਚ ਜ਼ੇਰੇ ਇਲਾਜ ਗੁਰਪ੍ਰੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਹਰਦੋਬਥਵਾਲਾ ਨੇ ਦੱਸਿਆ ਕਿ ਉਹ ਦੇਰ ਸ਼ਾਮ ਕਰੀਬ 8 ਵਜੇ ਪਲਸਰ ਮੋਟਰਸਾਈਕਲ 'ਤੇ ਪਿੰਡ ਹਰਦੋਛੰਨੀ ਤੋਂ ਆ ਰਿਹਾ ਸੀ ਕਿ ਜਦੋਂ ਰਾਧਾ ਸਵਾਮੀ ਸਤਿਸੰਗ ਭਵਨ ਨੇੜੇ ਪਹੁੰਚਿਆ ਤਾਂ 2 ਅਣਪਛਾਤੇ ਨੌਜਵਾਨ ਸਵਿਫਟ ਕਾਰ 'ਤੇ ਉਸ ਦੇ ਨੇੜੇ ਆਏ ਅਤੇ ਉਸ ਨੂੰ ਰੋਕ ਕੇ ਆਪਣੀ ਰਿਵਾਲਵਰ ਨਾਲ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਸ ਨੇ ਵਿਰੋਧ ਕਰਨ ਦੀ ਕੋਸ਼ਿਸ ਕੀਤੀ ਤਾਂ ਹਮਲਾਵਰ ਦੇ ਹੱਥੋਂ ਰਿਵਾਲਵਰ ਡਿੱਗ ਗਿਆ। ਇਸ ਹਮਲੇ ਦੌਰਾਨ ਗੁਰਪ੍ਰੀਤ ਦੀ ਲੱਤ 'ਚ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਹ ਖੁਦ ਨੂੰ ਬਚਾਉਣ ਲਈ ਗੁਜਰਾਂ ਦੇ ਡੇਰੇ ਨੇੜੇ ਪੁਹੰਚਿਆ ਜਿਨ੍ਹਾਂ ਉਸ ਨੂੰ ਭੱਜਣ ਦਾ ਰਸਤਾ ਦੱਸਿਆ। ਇਸ ਦੌਰਾਨ ਦੋਵੇਂ ਅਣਪਛਾਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਜ਼ਖਮੀ ਹਾਲਤ 'ਚ ਆਪਣੇ ਘਰ ਪਹੁੰਚਿਆ ਅਤੇ ਉਸ ਦੇ ਪਿਤਾ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।

PunjabKesari

ਇਹ ਵੀ ਪੜ੍ਹੋ : ਅੰਮ੍ਰਿਤਸਰ ''ਚ ਲਗਾਤਾਰ ਵਿਗੜ ਰਹੇ ਕੋਰੋਨਾ ਦੇ ਹਾਲਾਤ, 21 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਇਸ ਸਬੰਧੀ ਜਦੋਂ ਮਾਮਲੇ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਸਿਟੀ ਸੁਖਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਖਮੀ ਨੌਜਵਾਨ ਦੇ ਬਿਆਨਾ ਦੇ ਆਧਾਰ 'ਤੇ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਮਰਾਲਾ ''ਚ ਕੋਰੋਨਾ ਦੀ ਮਾਰ, ਬੀਬੀ ਪੁਲਸ ਅਫ਼ਸਰ ਸਣੇ ਇਕ ਹੋਰ ਦੀ ਰਿਪੋਰਟ ਆਈ ਪਾਜ਼ੇਟਿਵ


author

Gurminder Singh

Content Editor

Related News