ਪੰਜਾਬ ਵਿਚ ਬੇਹੱਦ ਸ਼ਰਮਨਾਕ ਘਟਨਾ, ਦੋ ਮੁੰਡਿਆਂ ਦੀ ਕਰਤੂਤ ਸੁਣ ਪਾਓਗੇ ਲਾਹਨਤਾਂ

Wednesday, Jul 31, 2024 - 02:21 PM (IST)

ਪੰਜਾਬ ਵਿਚ ਬੇਹੱਦ ਸ਼ਰਮਨਾਕ ਘਟਨਾ, ਦੋ ਮੁੰਡਿਆਂ ਦੀ ਕਰਤੂਤ ਸੁਣ ਪਾਓਗੇ ਲਾਹਨਤਾਂ

ਸਮਾਣਾ (ਦਰਦ, ਅਸ਼ੋਕ) : ਮੂੰਹ ਢੱਕੇ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਘਰ ਦੇ ਬਾਹਰ ਖੜ੍ਹੀ ਕੀਤੀ ਗਈ ਦਿਵਿਆਂਗ ਲੜਕੀ ਦੀ ਬੈਟਰੀ ਨਾਲ ਚੱਲਣ ਵਾਲੀ ਟ੍ਰਾਈਸਾਈਕਲ ਚੋਰੀ ਕਰ ਲੈਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ।

ਇਹ ਵੀ ਪੜ੍ਹੋ : ਘਰੋਂ ਲਾਪਤਾ ਹੋਏ ਮੁੰਡੇ ਦੀ ਭਾਲ ਕਰਦਾ ਰਿਹਾ ਪਰਿਵਾਰ, ਜਦੋਂ ਮਿਲਿਆ ਤਾਂ ਨਿਕਲ ਗਈਆਂ ਧਾਹਾਂ

ਕ੍ਰਿਸ਼ਨਾ ਬਸਤੀ ਨਿਵਾਸੀ ਪੀੜਤਾ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਸੋਮਵਾਰ ਦੁਪਹਿਰ ਬਾਅਦ ਆਪਣੀ ਸਹੇਲੀ ਦੇ ਘਰੋਂ ਵਾਪਸ ਆਉਣ ’ਤੇ ਟ੍ਰਾਈਸਾਈਕਲ ਘਰ ਦੇ ਬਾਹਰ ਖੜ੍ਹੀ ਕਰਕੇ ਉਹ ਅੰਦਰ ਗਈ ਸੀ। ਇਸ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨ ਉਸ ਦੀ ਟ੍ਰਾਈਸਾਈਕਲ ਆਪਣੇ ਮੋਟਰਸਾਈਕਲ ’ਤੇ ਲੱਦ ਕੇ ਫਰਾਰ ਹੋ ਗਏ। ਪੁਲਸ ਅਧਿਕਾਰੀ ਅਨੁਸਾਰ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਇਕ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੋ ਨੌਜਵਾਨ ਟ੍ਰਾਈਸਾਈਕਲ ਚੁੱਕ ਕੇ ਭੱਜਦੇ ਹੋਏ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ : ਅਕਾਲੀ ਦਲ 'ਚੋਂ ਕੱਢੇ ਜਾਣ ਤੋਂ ਬਾਅਦ ਪਰਮਿੰਦਰ ਢੀਂਡਸਾ ਦਾ ਸੁਖਬੀਰ ਬਾਦਲ 'ਤੇ ਵੱਡਾ ਹਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News