ਨਸ਼ੇ ਨੇ ਡੋਬੇ ਪੰਜਾਬੀ, ਦੋ ਹੋਰ ਨੌਜਵਾਨਾਂ ਨੇ ਕਿਹਾ ਜ਼ਿੰਦਗੀ ਨੂੰ ਅਲਵਿਦਾ
Wednesday, Jul 18, 2018 - 07:12 PM (IST)

ਫਿਰੋਜ਼ਪੁਰ\ਤਰਨਤਾਰਨ (ਸੰਨੀ ਚੋਪੜਾ, ਵਿਜੇ ਅਰੋੜਾ) : ਪੰਜਾਬ ਵਿਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਦੇ ਆਂਕੜੇ ਦਿਨ-ਬੇ-ਦਿਨ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦਾ ਹੈ, ਜਿਥੇ ਇਕ 20 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ 4 ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ। ਮਾਮਲਾ ਅਜਿਹਾ ਜੋ ਨਸ਼ੇ ਨਾਲ ਸੰਬੰਧਤ ਤਾਂ ਹੈ ਪਰ ਨਸ਼ੇ ਕਰਨ ਨਾਲ ਨਹੀਂ ਬਲਕਿ ਨਸ਼ੇ ਦੀ ਤੋੜ ਕਾਰਨ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨਸ਼ੇ ਨੂੰ ਖਤਮ ਕਰਨ ਦੇ ਸਰਕਾਰ ਵੱਲੋਂ ਦਾਅਵੇ 'ਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਮੌਤਾਂ ਸਰਕਾਰਾਂ ਦੇ ਇਨ੍ਹਾਂ ਦਾਅਵਿਆਂ ਦੀ ਪੋਲ-ਖੋਲ੍ਹ ਰਹੀਆਂ ਹਨ।