ਦੋਸਤ ਦੇ ਵਿਆਹ ਦੀ ਜਾਗੋ ''ਚ ਗਏ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮੌਤ, ਸਦਮੇ ''ਚ ਪਰਿਵਾਰ

Sunday, Nov 19, 2017 - 04:00 PM (IST)

ਦੋਸਤ ਦੇ ਵਿਆਹ ਦੀ ਜਾਗੋ ''ਚ ਗਏ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮੌਤ, ਸਦਮੇ ''ਚ ਪਰਿਵਾਰ

ਬਟਾਲਾ (ਸੈਂਡੀ) : ਬੀਤੀ ਰਾਤ ਨਜ਼ਦੀਕੀ ਪਿੰਡ ਪੁਰੀਆਂ ਕਲਾਂ ਵਿਖੇ ਇਕ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਦਾਦੀ ਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪੋਤਾ ਹਰਦੀਪ ਸਿੰਘ (22 ਸਾਲ) ਪੁੱਤਰ ਲਖਵਿੰਦਰ ਸਿੰਘ ਦੇ ਦੋਸਤ ਦੇ ਵਿਆਹ 'ਤੇ ਬੀਤੀ ਰਾਤ ਪਿੰਡ ਬੱਲਪੁਰੀਆਂ ਵਿਖੇ ਉਸਦੇ ਘਰ ਜਾਗੋ ਵੇਖਣ ਗਿਆ ਸੀ ਪਰ ਉਹ ਰਾਤ ਘਰ ਨਾ ਆਇਆ।  ਇਸ ਦੌਰਾਨ ਜਦੋਂ ਸਵੇਰੇ ਉਸਦੇ ਪਿਤਾ ਲਖਵਿੰਦਰ ਸਿੰਘ ਬਾਹਰ ਸੈਰ ਕਰਨ ਗਿਆ ਤਾਂ ਘਰ ਤੋਂ ਕਰੀਬ ਅੱਧਾ ਕਿਲੋ ਮੀਟਰ ਦੂਰ ਹਰਦੀਪ ਦੀ ਲਾਸ਼ ਸੜਕ ਦੇ ਕਿਨਾਰੇ ਪਈ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਸ ਦੀ ਮੌਤ ਦੇ ਕਾਰਨ ਦਾ ਪਤਾ ਨਹੀ ਲੱਗ ਸਕਿਆ ਹੈ।


Related News