ਮੋਗਾ ’ਚ ਦੁਖਦਾਈ ਘਟਨਾ, ਦੋ ਮਹੀਨੇ ਪਹਿਲਾਂ ਵਿਆਹੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ

Wednesday, Mar 31, 2021 - 08:35 PM (IST)

ਮੋਗਾ ’ਚ ਦੁਖਦਾਈ ਘਟਨਾ, ਦੋ ਮਹੀਨੇ ਪਹਿਲਾਂ ਵਿਆਹੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ

ਕਿਸ਼ਨਪੁਰਾ ਕਲਾਂ (ਹੀਰੋ)- ਕਿਸ਼ਨਪੁਰਾ ਕਲਾਂ ਦੇ ਇਕ ਗ਼ਰੀਬ ਪਰਿਵਾਰ ਦੇ 22 ਸਾਲ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਮਰਨ ਵਾਲੇ ਵਿਅਕਤੀ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਪਿੰਡ ਜਲਾਲਾਬਾਦ ਪੂਰਬੀ ਵਿਖੇ ਇੱਟਾਂ ਵਾਲੇ ਭੱਠੇ ’ਤੇ ਕੰਮ ਕਰ ਰਹੇ ਇਹ ਪਰਿਵਾਰ ਸਾਥੀਆਂ ਸਮੇਤ ਰਾਤ ਦੇ ਸਮੇਂ ਰੋਟੀ ਖਾਣ ਤੋਂ ਬਾਅਦ ਆਪੋ-ਆਪਣੇ ਕਮਰਿਆਂ ਵਿਚ ਸੌਂ ਰਹੇ ਸਨ ਕਿ ਰਾਤ ਨੂੰ ਤਕਰੀਬਨ ਨੌਂ ਕੁ ਵਜੇ ਪੱਖਿਆਂ ਦੀ ਬਿਜਲੀ ਵਾਲੀ ਤਾਰ ਸੜਨ ਕਾਰਣ ਜਦੋਂ ਸਾਰੇ ਆਪਣੇ ਕਮਰਿਆਂ ਵਿਚ ਉੱਠ ਕੇ ਵੇਖਣ ਲੱਗੇ ਤਾਂ ਪੰਜ ਵਿਅਕਤੀਆਂ ਨੂੰ ਬਿਜਲੀ ਦੇ ਕਰੰਟ ਨੇ ਆਪਣੀ ਪਕੜ ਵਿਚ ਲੈ ਲਿਆ ’ਤੇ ਰਾਤ ਸਮੇਂ ਚੀਕ ਚਿਹਾੜਾ ਪੈ ਗਿਆ।

ਇਹ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਘਟਨਾ, ਸਵੇਰੇ ਖੇਡੀ ਹੋਲੀ, ਦੁਪਹਿਰੇ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਕੀਤਾ ਪਤਨੀ ਦਾ ਕਤਲ

ਦੂਸਰੇ ਕਮਰਿਆਂ ਵਿਚ ਆਵਾਜ਼ ਸੁਣ ਕੇ ਜਦੋਂ ਹੋਰ ਵਿਅਕਤੀ ਇਕੱਠੇ ਹੋਏ ਤਾਂ ਕੁਝ ਲੋਕਾਂ ਨੇ ਇਨ੍ਹਾਂ ਕਰੰਟ ਲੱਗਣ ਵਾਲੇ ਪੰਜਾਂ ਵਿਅਕਤੀਆਂ ਦੇ ਸਰੀਰ ਉੱਪਰ ਘਿਓ ਦੀ ਮਾਲਿਸ਼ ਵੀ ਕੀਤੀ ਅਤੇ ਇਨ੍ਹਾਂ ਪੰਜਾਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਤੜਫ ਰਿਹਾ ਸੀ, ਜਦਕਿ ਤਿੰਨ ਵਿਅਕਤੀ ਠੀਕ ਸਨ। ਪੀੜਤ ਪਰਿਵਾਰ ਦੇ ਮੁਖੀ ਪਿਤਾ ਬਿੰਦਰ ਸਿੰਘ, ਮ੍ਰਿਤਕ ਦੀ ਪਤਨੀ ਜਸ਼ਨਦੀਪ ਕੌਰ, ਦਾਦਾ ਨਰੈਣ ਸਿੰਘ ਅਤੇ ਦਾਦੀ ਨਿੱਕੂ ਕੌਰ ਤੋਂ ਇਲਾਵਾ ਭਰਾ ਗੁਰਮੇਲ ਸਿੰਘ, ਬਿੱਕਰ ਸਿੰਘ, ਕੋਮਲ ਸਿੰਘ ਅਤੇ ਗੁਲਾਬ ਸਿੰਘ ਨੇ ਦੱਸਿਆ ਕਿ ਪਰਮਾਤਮਾ ਨੇ ਸਾਨੂੰ ਪਹਿਲਾਂ ਹੀ ਅਤਿ ਦੀ ਗ਼ਰੀਬੀ ਦਿੱਤੀ ਹੈ ਤੇ ਹੁਣ ਸਾਡਾ ਘਰ ਦਾ ਚਿਰਾਗ ਵੀ ਬੁਝ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੇ ਪਰਿਵਾਰ ਨੂੰ ਯੋਗ ਸਹਾਇਤਾ ਦਿੱਤੀ ਜਾਵੇ ਤਾਂ ਜੋ ਸਾਡੀ ਰੋਟੀ ਰੋਜ਼ੀ ਚਲਦੀ ਰਹੇ।

ਇਹ ਵੀ ਪੜ੍ਹੋ : ਬਠਿੰਡਾ ਜੇਲ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਹਾਲਤ ਵਿਗੜੀ

 


author

Gurminder Singh

Content Editor

Related News