ਮਾਪਿਆਂ ''ਤੇ ਟੁੱਟਾਂ ਦੁੱਖਾਂ ਦਾ ਪਹਾੜ, 20 ਸਾਲ ਦੇ ਨੌਜਵਾਨ ਪੁੱਤ ਨੇ ਮਾਰੀ ਨਹਿਰ ''ਚ ਛਾਲ

07/21/2017 2:28:31 PM

ਬਟਾਲਾ, ਅਲੀਵਾਲ (ਸੈਂਡੀ/ਸ਼ਰਮਾ) : ਬੀਤੀ ਦੇਰ ਸ਼ਾਮ ਕਸਬਾ ਅਲੀਵਾਲ ਵਿਖੇ ਨਹਿਰ ਵਿਚ ਇਕ 20 ਸਾਲਾ ਨੌਜਵਾਨ ਨੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਅਅਆਂ ਲੜਕੇ ਦੇ ਪਿਤਾ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅੰਮ੍ਰਿਤਸਰ ਐਗਰੀਕਲਚਰ ਦੀ ਵਰਕਸ਼ਾਪ ਹੈ ਅਤੇ ਮੇਰਾ ਲੜਕਾ ਕਰਨਦੀਪ ਜੋ ਮੇਰੇ ਨਾਲ ਹੀ ਵਰਕਸ਼ਾਪ ਵਿਚ ਕੰਮ ਕਰਦਾ ਹੈ ਅਤੇ ਦੇਰ ਸ਼ਾਮ ਇਸ ਨੇ ਮੇਰੇ ਕੋਲੋਂ ਮੋਟਰਸਾਈਕਲ ਵਿਚ ਪੈਟਰੋਲ ਪਵਾਉਣ ਲਈ ਸੌ ਰੁਪਏ ਲੈ ਕੇ ਚੱਲਾ ਗਿਆ। ਫਿਰ ਦੇਰ ਸ਼ਾਮ ਸਾਨੂੰ ਅਲੀਵਾਲ ਤੋਂ ਪੁਲਸ ਦਾ ਫੋਨ ਆਇਆ ਕਿ ਤੁਹਾਡੇ ਲੜਕੇ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਉਸਨੇ ਦੱਸਿਆ ਕਿ ਉਹ ਤੁਰੰਤ ਪੂਰਾ ਪਰਿਵਾਰ ਅਲੀਵਾਲ ਵਿਖੇ ਪਹੁੰਚ ਗਏ ਤੇ ਗੋਤੇਖੋਰਾ ਦੀ ਮਦਦ ਨਾਲ ਆਪਣੇ ਲੜਕੇ ਦੀ ਭਾਲ ਕੀਤੀ ਪਰ ਸਾਨੂੰ ਉਸ ਦਾ ਕੁਝ ਪਤਾ ਨਹੀਂ ਚੱਲਿਆ।
ਮੌਕੇ ਤੇ ਪਹੁੰਚੇ ਐਸ.ਐਚ. ਓ ਪਰਮਜੀਤ ਸਿੰਘ ਅਤੇ ਤਹਿਸੀਲਦਾਰ ਬਟਾਲਾ ਨੇ ਕਿਹਾ ਕਿ ਨਹਿਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਗੋਤਾਖੋਰਾਂ ਦੀ ਮਦਦ ਨਾਲ ਲੜਕੇ ਦੀ ਭਾਲ ਜੰਗੀ ਪੱਧਰੀ 'ਤੇ ਕੀਤੀ ਜਾ ਰਹੀ ਹੈ।


Related News