ਕੁਟੀਆ ਵਿਚ ਗੱਤਕਾ ਸਿਖਾਉਣ ਵਾਲੇ ਵੱਲੋਂ 12 ਸਾਲਾ ਬੱਚੇ ਨਾਲ ਬਦਫੈਲੀ
Friday, Aug 25, 2023 - 06:07 PM (IST)
ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) : ਇਥੋਂ ਦੇ ਇਕ ਪਿੰਡ ਵਿਖੇ ਇੱਕ ਕੁਟੀਆ ਵਿੱਚ ਗੱਤਕਾ ਸਿਖਾਉਣ ਵਾਲੇ ਨੌਜਵਾਨ ਵਲੋਂ ਇੱਕ 12 ਸਾਲਾ ਲੜਕੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਚੌਂਕੀ ਦੇ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਪੀੜਤ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਮੇਰਾ ਲੜਕਾ ਜੋ ਕੇਵੈਤ ਵਿਚ ਰਹਿੰਦਾ ਹੈ ਅਤੇ ਉਸਦੇ ਬੱਚਿਆਂ ਦੀ ਦੇਖਭਾਲ ਮੈਂ ਹੀ ਕਰਦਾ ਹਾਂ। ਉਸ ਨੇ ਦੱਸਿਆ ਕਿ ਮੇਰਾ 12 ਸਾਲਾ ਪੋਤਾ ਜੋ ਕਿ ਸੱਤਵੀਂ ਕਲਾਸ ਵਿਚ ਪੜ੍ਹਦਾ ਹੈ। ਜੋ ਕੇ ਸਾਡੇ ਪਿੰਡ ਬਣੀ ਕੁਟੀਆ ਵਿੱਚ ਗੱਤਕਾ ਸਿੱਖਦਾ ਹੈ।
ਬੀਤੇ ਦਿਨੀਂ ਮੇਰਾ ਪੋਤਾ ਸਕੂਲ ਜਾਣ ਤੋਂ ਪਹਿਲਾਂ ਮੇਰੇ ਕੋਲ ਆ ਕੇ ਰੋਣ ਲੱਗ ਪਿਆ ਜਦ ਮੈਂ ਉਸ ਨੂੰ ਕਾਰਨ ਪੁੱਛਿਆ ਤਾਂ ਉਸ ਨੇ ਮੈਨੂੰ ਦੱਸਿਆ ਕਿ ਉਸ ਨੂੰ ਗੱਤਕਾ ਸਿਖਾਉਣ ਵਾਲੇ ਨੌਜਵਾਨ ਜਸ਼ਨਪ੍ਰੀਤ ਸਿੰਘ ਨੇ ਉਸ ਨੂੰ ਡਰਾ-ਧਮਕਾਂ ਕੇ ਉਸ ਨਾਲ ਕਈ ਵਾਰ ਬਦਫੈਲੀ ਕੀਤੀ ਹੈ ਅਤੇ ਮੈਂ ਸ਼ਰਮ ਦੇ ਮਾਰੇ ਇਹ ਗੱਲ ਘਰ ਨਹੀਂ ਦੱਸੀ। ਜਿਸ ਨੂੰ ਲੈ ਕੇ ਪੁਲਸ ਨੇ ਪੀੜਤ ਬੱਚੇ ਦਾ ਸਿਵਲ ਹਸਪਤਾਲ ਮੋਗਾ ਤੋਂ ਮੈਡੀਕਲ ਕਰਵਾ ਕੇ ਦੋਸ਼ੀ ਜਸ਼ਨਪ੍ਰੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਇਸ ਸਮੇਂ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ।