ਸ਼ੱਕੀ ਹਾਲਾਤ ''ਚ ਨੌਜਵਾਨ ਨੇ ਬਿਆਸ ''ਚ ਮਾਰੀ ਛਾਲ, 5 ਦਿਨ ਬਾਅਦ ਵੀ ਭਾਲ ਜਾਰੀ

Wednesday, Jan 15, 2020 - 06:35 PM (IST)

ਸ਼ੱਕੀ ਹਾਲਾਤ ''ਚ ਨੌਜਵਾਨ ਨੇ ਬਿਆਸ ''ਚ ਮਾਰੀ ਛਾਲ, 5 ਦਿਨ ਬਾਅਦ ਵੀ ਭਾਲ ਜਾਰੀ

ਸ੍ਰੀ ਗੋਇੰਦਵਾਲ ਸਾਹਿਬ/ਤਰਨਤਾਰਨ (ਪੰਛੀ, ਬਲਵਿੰਦਰ ਕੌਰ) : ਕਸਬੇ ਦੇ ਨਜ਼ਦੀਕ ਪੈਂਦੇ ਬਿਆਸ ਦਰਿਆ ਵਿਚ ਇਕ ਨੌਜਵਾਨ ਵਲੋਂ ਬੀਤੇ ਦਿਨੀਂ ਸ਼ੱਤੀ ਹਾਲਾਤ ਵਿਚ ਛਾਲ ਮਾਰ ਦਿੱਤੀ ਗਈ। ਇਸ ਸਬੰਧੀ ਪਰਿਵਾਰਕ ਮੈਂਬਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਨਿੱਕਾ ਪੁੱਤਰ ਸੁਖਵਿੰਦਰ ਸਿੰਘ ਬਸਤੀ ਸ਼ੇਖ ਉਜਾਲਾ ਨਗਰ ਜਲੰਧਰ ਜੋ ਪੈਟਰੋਲ ਪੰਪ ਵਿਖੇ ਦੱਸ ਬਾਰਾਂ ਸਾਲਾਂ ਤੋਂ ਕੰਮ ਕਰਦਾ ਆ ਰਿਹਾ ਸੀ। ਅਚਾਨਕ ਕਿਸੇ ਕਾਰਨ ਕਰਕੇ ਉਕਤ ਨੇ ਬਿਆਸ ਦਰਿਆ ਦੇ ਪੁਲ ਤੋਂ ਛਾਲ ਮਾਰ ਦਿੱਤੀ। ਜਿਸ ਦੀ ਸੂਚਨਾ ਸਾਨੂੰ ਇੱਥੇ ਤਾਇਨਾਤ ਪੁਲਸ ਅਧਿਕਾਰੀਆਂ ਵਲੋਂ ਦਿੱਤੀ ਗਈ। 

ਘਟਨਾ ਸਥਾਨ 'ਤੇ ਪਹੁੰਚਣ 'ਤੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਲਵਾਰਸ ਸਕੂਟਰੀ ਤੇ ਮੋਬਾਇਲ ਮਿਲਿਆ ਹੈ। ਜਿਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਪੰਜ ਦਿਨ ਬੀਤ ਜਾਣ 'ਤੇ ਵੀ ਨੌਜਵਾਨ ਦਾ ਕੁੱਝ ਪਤਾ ਨਹੀਂ ਲੱਗਾ ਹੈ। ਬਿਆਸ ਦਰਿਆ 'ਤੇ ਪਹੁੰਚੀ ਐੱਸ. ਡੀ. ਆਰ. ਐੱਫ. ਦੀ ਟੀਮ ਅਤੇ ਤਲਵੰਡੀ ਪੁਲਸ ਥਾਣਾ ਦੇ ਮੁੱਖੀ ਜਸਬੀਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੌਜਵਾਨ ਦੀ ਭਾਲ ਬਿਆਸ ਦਰਿਆ ਵਿਚੋਂ ਕੀਤੀ ਜਾ ਰਹੀ ਹੈ।


author

Gurminder Singh

Content Editor

Related News