ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਘਰ, ਤੇਜ਼ ਰਫਤਾਰ ਕਾਰ ਨੇ ਲਈ ਨੌਜਵਾਨ ਦੀ ਜਾਨ
Monday, Aug 14, 2017 - 06:48 PM (IST)
ਹਲਵਾਰਾ (ਮਨਦੀਪ ਸਿੰਘ) : ਏਅਰਫੋਰਸ ਸਟੇਸ਼ਨ ਹਲਵਾਰਾ ਦੇ ਅਫਸਰ ਇਨਕਲੇਵ ਦੇ ਨਾਲ ਦੀ ਗੁਜ਼ਰਦੀ ਨਹਿਰ ਦੀ ਪੱਟੜੀ 'ਤੇ ਪਿੰਡ ਸੁਧਾਰ ਨੂੰ ਜਾ ਰਹੇ ਨੌਜਵਾਨ ਵਿਕਾਸ ਕੁਮਾਰ (18) ਪੁੱਤਰ ਸ਼ਿਵ ਕੁਮਾਰ ਦੀ ਜ਼ਿਨ ਕਾਰ ਦੀ ਜ਼ਬਰਦਸਤ ਟੱਕਰ ਮਾਰ ਦੇਣ ਨਾਲ ਮੌਤ ਹੋ ਗਈ। ਥਾਣਾ ਸੁਧਾਰ ਦੇ ਐੱਸ.ਐੱਚ.ਓ. ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਕਾਸ ਕੁਮਾਰ ਦੇ ਚਾਚਾ ਸੁਖਰਾਮ ਆਪਣੇ ਭਤੀਜਿਆਂ ਨਾਲ ਸੁਧਾਰ ਬਾਜ਼ਾਰ ਤੋਂ ਘਰ ਨੂੰ ਪਰਤ ਰਹੇ ਸਨ ਪਿੰਡ ਦੇ ਨੇੜੇ ਪੁੱਜਣ 'ਤੇ ਤੇਜ਼ ਰਫਤਾਰ ਨਾਲ ਪਿੱਛੋਂ ਆ ਰਹੀ ਕਾਰ ਨੇ ਉਸਦੇ ਭਤੀਜੇ ਵਿਕਾਸ ਕੁਮਾਰ 'ਚ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਕਾਰ ਚਾਲਕ ਕਾਰ ਭਜਾਕੇ ਲੈ ਗਿਆ। ਉਸ ਦਾ ਚਾਚਾ ਵਿਕਾਸ ਨੂੰ ਹਸਪਤਾਲ ਲੈ ਕੇ ਗਿਆ ਜਿਸਦੀ ਰਸਤੇ ਵਿਚ ਹੀ ਮੌਤ ਹੋ ਗਈ।
ਥਾਣਾ ਸੁਧਾਰ ਮੁਖੀ ਨੇ ਦੱਸਿਆ ਮ੍ਰਿਤਕ ਦੇ ਚਾਚਾ ਸੁਖਰਾਮ ਦੇ ਬਿਆਨ 'ਤੇ ਕਥਿਤ ਦੋਸ਼ੀ ਪਵਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸੁਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਹੈ, ਜਿਸਦੀ ਤਫਤੀਸ਼ ਏ.ਐਸ.ਆਈ. ਜਰਨੈਲ ਸਿੰਘ ਕਰ ਰਹੇ ਹਨ। ਏ.ਐਸ.ਆਈ ਨੇ ਦੱਸਿਆ ਪਵਨਦੀਪ ਸਿੰਘ ਵਿਕਾਸ ਕੁਮਾਰ ਨੂੰ ਟੱਕਰ ਮਾਰਨ ਤੋਂ ਬਾਅਦ ਤੇਜ਼ੀ ਨਾਲ ਕਾਰ ਭਜਾਕੇ ਲੈ ਗਿਆ ਅਤੇ ਅੱਗੇ ਜਾਕੇ ਬਿਜਲੀ ਦੇ ਖੰਭੇ ਨਾਲ ਟੱਕਰ ਮਾਰ ਦਿੱਤੀ ਜਿਸ ਨਾਲ ਖੰਭਾ ਵੀ ਟੁੱਟ ਗਿਆ।ਮ੍ਰਿਤਕ ਦਾ ਅੱਜ ਸਿਵਲ ਹਸਪਤਾਲ ਸੁਧਾਰ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਦੇ ਦਿੱਤੀ ਹੈ। ਕਥਿਤ ਦੋਸ਼ੀ ਪਵਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
