ਤੈਨੂੰ ਮੌਤ ਵੀ ਨਹੀਂ ਆਵੇਗੀ, ਇੰਨੀਆਂ ਬੀਮਾਰੀਆਂ ਲੱਗਣਗੀਆਂ ਤੈਨੂੰ : ਡੇਰਾ ਸਮਰਥਕ ਦੇ ਰਹੇ ਧਮਕੀਆਂ

Wednesday, Sep 27, 2017 - 10:45 AM (IST)

ਸਿਰਸਾ — ਡੇਰਾ ਸੱਚਾ ਸੌਦਾ ਦੇ ਸਾਬਕਾ ਸਾਧੂ ਗੁਰਦਾਸ ਤੂਰ ਨੇ ਪਹਿਲਾਂ ਹੀ ਰਾਮ ਰਹੀਮ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਦੇ ਨਾਲ ਹੁਣ ਗੁਰਦਾਸ ਤੂਰ ਨੇ ਦੋਸ਼ ਲਗਾਇਆ ਹੈ ਕਿ ਡੇਰਾ ਸਮਰਥਕ ਸੋਸ਼ਲ ਮੀਡੀਆ 'ਤੇ ਧਮਕੀਆਂ ਦੇ ਰਹੇ ਹਨ। ਤੂਰ ਦਾ ਕਹਿਣਾ ਹੈ ਕਿ ਉਸਨੇ ਅਜੇ ਤੱਕ ਪੁਲਸ ਨਾਲ ਇਸ ਮਾਮਲੇ 'ਚ ਗੱਲਬਾਤ ਨਹੀਂ ਕੀਤੀ ਪਰ ਜਲਦੀ ਹੀ ਉਹ ਇਸ ਸਬੰਧ 'ਚ ਪੁਲਸ ਨੂੰ ਸ਼ਿਕਾਇਤ ਕਰਨਗੇ।

PunjabKesari
ਗੁਰਦਾਸ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਤੋਂ ਡੇਰਾ ਸਮਰਥਕ ਉਸਨੂੰ ਫੇਸਬੁੱਕ ਦੇ ਜ਼ਰੀਏ ਧਮਕੀਆਂ ਵਾਲੇ ਮੈਸੇਜ ਭੇਜ ਰਹੇ ਹਨ। ਤੂਰ ਨੇ ਦੱਸਿਆ ਕਿ ਮੈਸੇਜ 'ਚ ਉਸਨੂੰ ਗੱਲ੍ਹਾਂ ਵੀ ਕੱਢੀਆਂ ਜਾ ਰਹੀਆਂ ਹਨ, ਉਸਨੂੰ ਕਿਹਾ ਜਾ ਰਿਹਾ ਹੈ ਕਿ ਤੈਨੂੰ ਕੈਂਸਰ ਹੋ ਜਾਵੇਗਾ, ਮੌਤ ਮੰਗੇਗਾ ਤੇ ਮੌਤ ਵੀ ਨਹੀਂ ਮਿਲੇਗੀ। ਤੂਰ ਨੂੰ ਡਰਾਉਣ ਦੀ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਪਰ ਉਹ ਡਰਨ ਵਾਲਾ ਨਹੀਂ ਹੈ। ਤੂਰ ਨੇ ਦੋਸ਼ ਲਗਾਇਆ ਹੈ ਕਿ ਰਾਮ ਰਹੀਮ ਉਸ ਤੇ ਹਮਲਾ ਕਰਵਾ ਸਕਦਾ ਹੈ।


Related News