ਹੁਣ ਆਨਲਾਈਨ ਵੀ ਦੇਖ ਸਕੋਗੇ ਭਾਰਤ-ਪਾਕਿ ਦਾ ਰਿਟਰੀਟ ਸਮਾਰੋਹ, BSF ਨੇ ਕੀਤੀ ਬੁਕਿੰਗ ਸ਼ੁਰੂ
Monday, Dec 05, 2022 - 01:22 PM (IST)
ਅੰਮ੍ਰਿਤਸਰ : ਭਾਰਤ-ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ ਸਰਹੱਦ 'ਤੇ ਹਰ ਰੋਜ਼ ਹਜ਼ਾਰਾਂ ਲੋਕ ਰੀਟਰੀਟ ਸਮਾਰੋਹ ਦੇਖਣ ਲਈ ਪਹੁੰਚਦੇ ਹਨ। ਹੁਣ ਲੋਕਾਂ ਲਈ ਖ਼ੁਸ਼ਖ਼ਬਰੀ ਹੈ ਕਿ ਰਿਟਰੀਟ ਸਮਾਰੋਹ ਦੇਖਣ ਲਈ ਸੀਮਾ ਸੁਰੱਖਿਆ ਬਲ ਬੀ.ਐੱਸ.ਐੱਫ. ਨੇ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਐਲਾਨ ਬੀ.ਐੱਸ.ਐੱਫ.ਦੇ ਡੀ.ਜੀ ਪੰਕਜ ਕੁਮਾਰ ਨੇ ਐਤਵਾਰ ਨੂੰ ਬੀ.ਐੱਸ.ਐੱਫ.ਹੈੱਡਕੁਆਰਟਰ ਖ਼ਾਸਾ ਵਿਖੇ ਇਹ ਵੈੱਬਸਾਈਟ ਲਾਂਚ ਕੀਤੀ ਹੈ।
ਇਹ ਵੀ ਪੜ੍ਹੋ- ਰਜਿਸਟ੍ਰੇਸ਼ਨ ਦੇ ਨਿਯਮਾਂ ਨੇ ਮੁਸੀਬਤ ’ਚ ਪਾਏ ਈ-ਰਿਕਸ਼ਿਆਂ ਦੇ ਚਾਲਕ, ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਹੁਣ ਕੋਈ ਵੀ ਵਿਅਕਤੀ attari.bsf.in ਵੈੱਬਸਾਈਟ 'ਤੇ ਜਾ ਕੇ ਰੀਟਰੀਟ ਸਮਾਰੋਹ ਦਾ ਆਨੰਦ ਮਾਣ ਸਕਦਾ ਹੈ। ਡੀ.ਜੀ ਨੇ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਇਸ ਸਿਸਟਮ ਨੂੰ ਤਿਆਰ ਕਰਨ ਵਿਚ ਰੁੱਝੇ ਹੋਏ ਸੀ।ਬੀ.ਐੱਸ.ਐੱਫ. ਦੇ ਆਈ.ਟੀ ਸੈੱਲ ਨੇ ਇਸ ਨੂੰ ਤਿਆਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦਰਸ਼ਕ ਗੈਲਰੀ 'ਚ ਲਗਭਗ 25,000 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।